ਦਿੱਲੀ ਧਮਾਕਾ ਮਾਮਲਾ: ਹਰਿਆਣਾ ਦੀ ਡਾ. ਪ੍ਰਿਯੰਕਾ ਸ਼ਰਮਾ ਨੂੰ ਅਨੰਤਨਾਗ ਤੋਂ ਹਿਰਾਸਤ ‘ਚ ਲਿਆ

0
Screenshot 2025-11-18 160145

(ਨਿਊਜ਼ ਟਾਊਨ ਨੈਟਵਰਕ)

ਜੰਮੂ, 18 ਨਵੰਬਰ : ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 10 ਨਵੰਬਰ ਨੂੰ ਹੋਏ ਕਾਰ ਧਮਾਕੇ ਦੀ ਜਾਂਚ ਵਿਚ ਲਗਾਤਾਰ ਨਵੇਂ ਪ੍ਰਗਟਾਵੇ ਹੋ ਰਹੇ ਹਨ। ਇਸ ਦੌਰਾਨ ਹੁਣ ਇਸ ਮਾਮਲੇ ਵਿਚ ਜੰਮੂ-ਕਸ਼ਮੀਰ ਤੋਂ ਹਰਿਆਣਾ ਦੀ ਇਕ ਡਾਕਟਰ ਪ੍ਰਿਯੰਕਾ ਸ਼ਰਮਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ। 16 ਨਵੰਬਰ ਦੀ ਸਵੇਰ ਦਿੱਲੀ ਧਮਾਕਾ ਮਾਮਲੇ ਵਿਚ ਗ੍ਰਿਫ਼ਤਾਰ ਕੀਤੀ ਗਈ ਡਾਕਟਰ ਸ਼ਾਹੀਨ ਅਤੇ ਹੋਰ ਮੁਲਜ਼ਮਾਂ ਦੀ ਕਾਲ ਡਿਟੇਲ ਵਿਚ ਹਰਿਆਣਾ ਦੀ ਡਾਕਟਰ ਪ੍ਰਿਯੰਕਾ ਸ਼ਰਮਾ ਬਾਰੇ ਸ਼ੱਕੀ ਸੂਚਨਾ ਮਿਲੀ। ਐਸ.ਐਸ.ਪੀ. ਕਾਊਂਟਰ ਇੰਟੈਲੀਜੈਂਸ ਆਫ਼ ਕਸ਼ਮੀਰ ਨੇ ਪੁਛਗਿਛ ਲਈ ਡਾਕਟਰ ਪ੍ਰਿਯੰਕਾ ਸ਼ਰਮਾ ਨੂੰ ਹਿਰਾਸਤ ਵਿਚ ਲਿਆ। ਉਨ੍ਹਾਂ ਦੱਸਿਆ ਕਿ ਦਿੱਲੀ ਧਮਾਕੇ ਵਿਚ ਜਿਹੜੇ ਲੋਕਾਂ ਦੇ ਸਬੰਧ ਵਿਖਾਈ ਦੇ ਰਹੇ ਹਨ ਅਤੇ ਜਾਂਚ ਟੀਮ ਨੂੰ ਅਜਿਹੇ ਕਿਸੇ ਵੀ ਸ਼ਖ਼ਸ ਉਤੇ ਸ਼ੱਕ ਹੋ ਰਿਹਾ ਹੈ, ਉਨ੍ਹਾਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਅਜਿਹੇ ਲੋਕਾਂ ਦੇ ਫ਼ੋਨ, ਲੈਪਟਾਪ ਜਾਂ ਫਿਰ ਮੈਸਿਜਜ਼ ਨੂੰ ਵੀ ਜਾਂਚ ਲਈ ਰੱਖਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਕਸ਼ਮੀਰ ਦੇ ਆਨੰਤਨਾਗ ਜ਼ਿਲ੍ਹੇ ਤੋਂ ਹਰਿਆਣਾ ਦੀ ਡਾਕਟਰ ਪ੍ਰਿਯੰਕਾ ਸ਼ਰਮਾ ਨੂੰ ਹਿਰਾਸਤ ਵਿਚ ਲਿਆ ਗਿਆ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਡਾ. ਪ੍ਰਿਯੰਕਾ ਸ਼ਰਮਾ ਵਾਈਟ ਕਾਲਰ ਅੱਤਵਾਦੀ ਮਾਡਿਊਲ ਦਾ ਹਿੱਸਾ ਹੈ ਜਿਸ ਦੀਆਂ ਤਾਰਾਂ ਜੰਮੂ-ਕਸ਼ਮੀਰ ਤੋਂ ਲੈ ਕੇ ਨਵੀਂ ਦਿੱਲੀ ਤਕ ਫੈਲੀਆਂ ਹੋਈਆਂ ਹਨ। ਹਰਿਆਣਾ ਦੇ ਰੋਹਤ ਦੀ ਰਹਿਣ ਵਾਲੀ ਡਾ. ਪ੍ਰਿਯੰਕਾ ਸ਼ਰਮਾ ਜੀ.ਐਮ.ਸੀ. ਅਨੰਤਨਾਗ ਵਿਚ ਕੰਮ ਕਰ ਰਹੀ ਸੀ। ਉਸ ਨੂੰ ਆਨੰਤਨਾਗ ਦੇ ਮਲਕਨਾਗ ਇਲਾਕੇ ਵਿਚ ਉਸ ਦੇ ਕਿਰਾਏ ਦੇ ਘਰ ਵਿਚੋਂ ਹਿਰਾਸਤ ਵਿਚ ਲਿਆ ਗਿਆ। ਉਸ ਦਾ ਨਾਮ ਇਕ ਜੀ.ਐਮ.ਸੀ. ਅਨੰਤਨਾਗ ਸਟਾਫ਼ ਕਰਮਚਾਰੀ ਆਦਿਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਹਮਣੇ ਆਇਆ ਸੀ। ਪ੍ਰਿਯੰਕਾ ਸ਼ਰਮਾ ਨੂੰ ਪੁੱਛਗਿਛ ਤੋਂ ਬਾਅਦ ਹਾਲਾਂਕਿ ਰਿਹਾਅ ਕਰ ਦਿਤਾ ਪਰ ਉਸ ਦਾ ਮੋਬਾਈਲ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜ ਦਿਤਾ ਗਿਆ ਹੈ।

Leave a Reply

Your email address will not be published. Required fields are marked *