ਵੀਰ ਸੋਢੀ ਸਿੰਘ ਮੁਕੰਦਪੁਰ ਨੇ ਇਨਕਲਾਬੀ ਸੰਘਰਸ਼ ਲਈ ਵਾਇਰਲੈਸ ਸਾਊਂਡ ਸਿਸਟਮ ਕੀਤਾ ਭੇਂਟ


ਫਿਲੌਰ/ਅੱਪਰਾ, 17 ਨਵੰਬਰ (ਦੀਪਾ)
ਜਦੋਂ ਵੀ ਪੰਜਾਬ ਵਿੱਚ ਜਾਂ ਸਾਡੇ ਦੇਸ਼ ਵਿੱਚ ਕਿਸੇ ਨਾਲ ਵੀ ਸਰਕਾਰਾਂ ਨਾਇਨਸਾਫੀ ਕਰਦੀਆਂ ਹਨ ਜਾਂ ਜੁਲਮ ਕਰਦੀਆਂ ਹਨ, ਜਿਵੇਂ ਕਿ ਪਹਿਲਵਾਨ ਕੁੜੀਆਂ ਦੇ ਨਾਲ ਫਾਸ਼ੀਵਾਦੀ ਹਕੂਮਤ ਨੇ ਦਿੱਲੀ ਵਿੱਚ ਬਹੁਤ ਅੱਤਿਆਚਾਰ ਕੀਤਾ ਸੀ | ਗਰੀਬ ਘਰ ਦੀ ਧੀ ਮਨੀਸ਼ਾ ਨਾਲ ਯੂਪੀ ਦੇ ਹਾਥਰਸ ਵਿੱਚ ਗੁੰਡਿਆਂ ਨੇ ਗੈਂਗਰੇਪ ਕੀਤਾ ਸੀ | ਮੋਗੇ ਦੇ ਪਿੰਡ ਚੰਦ ਭਾਨ ਵਰਗੀਆਂ ਘਟਨਾਵਾਂ ਅਤੇ ਬਹੁਤ ਸਾਰੀਆਂ ਕਿਰਤੀ ਮਜ਼ਦੂਰ ਤੇ ਮਿਹਨਤਕਸ਼ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਸਾਡੇ ਦੇਸ਼ ਵਿੱਚ ਘਟਨਾਵਾਂ ਹੁੰਦੀਆਂ ਹਨ | ਉਸ ਸਮੇਂ ਇਲਾਕੇ ਵਿੱਚ ਹਾਅ ਦਾ ਨਾਰਾ ਮਾਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਐਜੀਟੇਸ਼ਨਾਂ ਲਈ ਸਾਊਂਡ ਸਪੀਕਰ ਦੀ ਬਹੁਤ ਸਖਤ ਜਰੂਰਤ ਰਹਿੰਦੀ ਸੀ | ਇਸ ਗੱਲ ਤੋਂ ਪ੍ਰਭਾਵਿਤ ਹੁੰਦਿਆਂ ਤੇ ਇਸ ਗੱਲ ਦੀ ਗੰਭੀਰਤਾ ਨੂੰ ਸਮਝਦੇਆਂ ਸੋਢੀ ਸਿੰਘ ਮੁਕੰਦਪੁਰ ਵੀਰ ਨੇ ਇਨਕਲਾਬੀ ਸੰਘਰਸ਼ ਲਈ ਇੱਕ ਵਾਇਰਲੈਸ ਸਾਊਂਡ ਸਪੀਕਰ ਫਰੀਡਮ ਗਰੁੱਪ ਨੂੰ ਭੇਂਟ ਕੀਤਾ | ਇਸ ਮੌਕੇ ਲੋਕ ਗਾਇਕ ਧਰਮਿੰਦਰ ਮਸਾਣੀ ਨੇ ਸੋਢੀ ਸਿੰਘ ਮੁਕੰਦਪੁਰ ਦਾ ਵਿਸ਼ੇਸ਼ ਧੰਨਵਾਦ ਕੀਤਾ |
