ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਚੱਗਰਾ ਦਾ ਸਲਾਨਾ ਖੇਡ ਮੇਲਾ ਮੁਕੰਮਲ


ਦੋ ਦਿਨਾਂ ਦਾ ਸਲਾਨਾ ਖੇਡ ਮੇਲਾ ਬੜੇ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ
ਹੁਸ਼ਿਆਰਪੁਰ, 17 ਨਵੰਬਰ (ਤਰਸੇਮ ਦੀਵਾਨਾ) :
ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਚੱਗਰਾ (ਹੁਸ਼ਿਆਰਪੁਰ) ਵੱਲੋਂ 13 ਅਤੇ 14 ਨਵੰਬਰ ਨੂੰ ਦੋ ਦਿਨਾਂ ਦਾ ਸਲਾਨਾ ਖੇਡ ਮੇਲਾ ਬੜੇ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਚੱਗਰਾ ਹੁਸ਼ਿਆਰਪੁਰ ਦੇ ਐਮ.ਡੀ. ਡਾ. ਆਸ਼ੀਸ਼ ਸਰੀਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 13 ਨਵੰਬਰ ਨੂੰ ਨਰਸਰੀ, ਐਲ ਕੇ ਜੀ ਅਤੇ ਯੂ ਕੇ ਜੀ ਦੇ ਨੰਨੇ-ਮੁੰਨੇ ਬੱਚਿਆਂ ਵੱਲੋਂ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਅਤੇ ਆਪਣੇ ਨਿੱਘੇ ਹੁਨਰ ਦਾ ਪ੍ਰਦਰਸ਼ਨ ਕੀਤਾ। ਉਨਾਂ ਦੱਸਿਆ ਕਿ 14 ਨਵੰਬਰ ਨੂੰ ਪਹਿਲੀ ਤੋਂ +2 ਤੱਕ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਵੱਖੋ-ਵੱਖ ਖੇਡਾਂ—ਜਿਵੇਂ ਬਾਲੀਬਾਲ, ਬੈਡਮਿੰਟਨ, ਫੁੱਟਬਾਲ, ਖੋ-ਖੋ, ਰੱਸੀ-ਤਾਣ, ਲੰਬੀ ਦੌੜ, ਸ਼ਾਟ-ਪੁੱਟ ਆਦਿ ਵਿੱਚ ਸ਼ਾਨਦਾਰ ਜੋਹਰ ਵਿਖਾਏ । ਉਹਨਾਂ ਦੱਸਿਆ ਕਿ ਇਹ ਦੋਵੇਂ ਦਿਨ ਵਿਦਿਆਰਥੀਆਂ ਦੇ ਜੋਸ਼, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਦੇ ਪ੍ਰਤੀਕ ਸਾਬਤ ਹੋਏ। ਇਸ ਖੇਡ ਮੇਲੇ ਦੀ ਸੁਚੱਜੀ ਯੋਜਨਾ ਅਤੇ ਸਫਲਤਾ ਲਈ ਸਕੂਲ ਦੇ ਐਮ.ਡੀ. ਡਾ. ਆਸ਼ੀਸ਼ ਸਰੀਨ ਅਤੇ ਪੂਰੇ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ ਸਕੂਲ ਦੇ ਸਟਾਫ ਦੀ ਮਿਹਨਤ ਅਤੇ ਲਗਨ ਕਾਰਨ ਇਹ ਦੋਵੇਂ ਦਿਨ ਬਹੁਤ ਹੀ ਸਫਲ ਅਤੇ ਯਾਦਗਾਰ ਬਣੇ।
