ਪਾਰਕਿੰਗ ਖੇਤਰ ‘ਚ ਹੋ ਰਹੇ ਪਾਣੀ ਦੇ ਬੋਰ ਨੂੰ ਕੌਂਸਲ ਅਫ਼ਸਰਾਂ ਨੇ ਕਰਵਾਇਆ ਬੰਦ


ਖਰੜ, 14 ਨਵੰਬਰ (ਸੁਮਿਤ ਭਾਖੜੀ)
ਅੱਜ ਖਰੜ ਕੁਰਾਲੀ ਕੌਮੀ ਮਾਰਗ ਤੇ ਵਪਾਰਕ ਅਦਾਰੇ ਦੇ ਪਾਰਕਿੰਗ ਖੇਤਰ ਚ ਹੋ ਰਹੇ ਪਾਣੀ ਦੇ ਬੋਰ ਨੂੰ ਕੌਂਸਲ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਬੰਦ ਕਰਵਾਈਆ।ਇਸ ਮੌਕੇ ਨਗਰ ਕੌਂਸਲ ਖਰੜ ਦੇ ਜੂਨਿਯਰ ਇੰਜੀਨੀਅਰ ਜੰਗ ਬਹਾਦਰ ਨੇ ਦੱਸਿਆ ਕਿ ਨਗਰ ਕੌਂਸਲ ਤੋਂ ਬਿਨਾਂ ਮਨਜ਼ੂਰੀ ਲਏ ਕਿਸੇ ਵੀ ਥਾਂ ਤੇ ਧਰਤੀ ਚ ਬੋਰ ਕਰਨਾ ਗੈਰ ਕਾਨੂੰਨੀ ਹੈ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
