ਸੰਤਸਰ ਪਬਲਿਕ ਸਕੂਲ ਦੀਆਂ ਸਲਾਨਾ ਖੇਡਾਂ ‘ਚ ਬੱਚਿਆਂ ਨੇ ਦਿਖਾਇਆ ਖੇਡ-ਜਜ਼ਬਾ


ਮਮਦੋਟ, 13 ਨਵੰਬਰ (ਰਾਜੇਸ਼ ਧਵਨ)
ਮਮਦੋਟ ਬਲਾਕ ਦੇ ਪਿੰਡ ਲਖਮੀਰ ਕੇ ਉਤਾੜ ਵਿਚ ਸਥਿਤ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਦੀ ਦੇਖਰੇਖ ਹੇਠ ਚੱਲ ਰਿਹਾ ਸੰਤਸਰ ਪਬਲਿਕ ਸਕੂਲ ਵਿੱਚ ਹਮੇਸ਼ਾਂ ਦੀ ਤਰ੍ਹਾਂ ਇਸ ਵਾਰੀ ਵੀ ਆਪਣੀਆਂ ਸਲਾਨਾ ਖੇਡਾਂ ਬੜੇ ਧੂਮਧਾਮ ਅਤੇ ਸ਼ਾਨੋਂ-ਸ਼ੌਕਤ ਨਾਲ ਮਨਾਈਆਂ ਗਈਆਂ। ਸਾਰੇ ਸਕੂਲ ਕੈਂਪਸ ਵਿੱਚ ਤਿਉਹਾਰ ਵਰਗਾ ਮਾਹੌਲ ਰਿਹਾ। ਬੱਚਿਆਂ ਦਾ ਜੋਸ਼, ਮਾਪਿਆਂ ਦੀ ਹੌਸਲਾ ਅਫ਼ਜ਼ਾਈ ਅਤੇ ਅਧਿਆਪਕਾਂ ਦੀ ਮਿਹਨਤ ਨੇ ਇਸ ਪ੍ਰੋਗਰਾਮ ਨੂੰ ਖਾਸ ਬਣਾਇਆ।
ਸਕੂਲ ਦੀਆਂ ਪ੍ਰੀ-ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਜਿਵੇਂ ਕਿ ਰੱਸਾਕਸ਼ੀ, ਕਬੱਡੀ, 100 ਮੀਟਰ ਦੌੜ, ਲੰਮੀ ਕੂਦ, ਮੇੰਡਕ ਦੌੜ, ਸੈਕ ਰੇਸ ਅਤੇ ਹੋਰ ਮਨੋਰੰਜਕ ਖੇਡਾਂ ਵਿੱਚ ਚੜਦੀ ਕਲਾ ਨਾਲ ਭਾਗ ਲਿਆ। ਬੱਚਿਆਂ ਦੇ ਚਿਹਰਿਆਂ ਉੱਤੇ ਖੇਡਾਂ ਲਈ ਬੇਮਿਸਾਲ ਉਤਸ਼ਾਹ ਵੇਖਣ ਨੂੰ ਮਿਲਿਆ। ਮਾਪਿਆਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾ ਕੇ ਆਪਣੇ ਬੱਚਿਆਂ ਦਾ ਮਨੋਬਲ ਵਧਾਇਆ।
ਇਸ ਮੌਕੇ ਸਕੂਲ ਦੇ ਚੇਅਰਮੈਨ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲੇ, ਸਕੂਲ ਮੁਖੀ ਮੈਡਮ ਹਰਜੀਤ ਕੌਰ, ਅਮਰਜੀਤ ਸਿੰਘ ਅਤੇ ਪਤਵੰਤਿਆਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ, ਸ਼ੀਲਡਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ۔ ਸਮਾਪਤੀ ਸਮਾਰੋਹ ਵਿੱਚ ਚੇਅਰਮੈਨ ਨੇ ਆਉਣ ਵਾਲੀ ਪੀੜ੍ਹੀ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ, ਮਾਨਸਿਕ ਅਤੇ ਨੈਤਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਸਕੂਲ ਪ੍ਰਬੰਧਕੀ ਨੇ ਸਾਰੇ ਮਾਪਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਡੇ ਪੱਧਰ ਤੇ ਕਰਵਾਉਣ ਦਾ ਐਲਾਨ ਕੀਤਾ। ਪਿੰਡ ਵਾਸੀਆਂ ਨੇ ਵੀ ਸਕੂਲ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਸਲਾਘਾ ਕੀਤੀ।
