ਸੁੱਖਾ ਪਕੌੜਿਆਂ ਵਾਲਾ ਦੇ ਪਰਿਵਾਰ ਨੂੰ ਮਿਲੇ ਮੰਤਰੀ ਹਰਭਜਨ ਸਿੰਘ ETO, ਦੁੱਖ ਵੰਡਾਇਆ


ਜੰਡਿਆਲਾ ਗੁਰੂ, 13 ਨਵੰਬਰ (ਕੰਵਲਜੀਤ ਸਿੰਘ ਲਾਡੀ)
ਸਵਰਗਵਾਸੀ ਸੁੱਖਾ ਪਕੌੜਿਆਂ ਵਾਲੇ ਦੇ ਧਰਮਪਤਨੀ ਸੁਖਵਿੰਦਰ ਕੌਰ ਜੀ ਪਿਛਲੇ ਦਿਨੀਂ ਗੁਰੂ ਚਰਨਾਂ ਚ ਜਾ ਬਿਰਾਜੇ ਸਨ। ਅੱਜ ਉਨ੍ਹਾਂ ਦੇ ਪੁੱਤਰ ਅਮਨਦੀਪ ਸਿੰਘ ਸਾਬਾ ਤੇ ਪਰਿਵਰਕ ਮੈਬਰਾਂ ਨਾਲ ਸ੍ਰ ਹਰਭਜਨ ਸਿੰਘ ਈ ਟੀ ਉ ਕੈਬਨਿਟ ਮੰਤਰੀ ਜੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰ ਹਰਭਜਨ ਸਿੰਘ ਈ ਟੀ ਉ ਮੰਤਰੀ ਨੇ ਕਿਹਾ ਕਿ ਮਾਤਾ ਸੁਖਵਿੰਦਰ ਕੌਰ ਜੀ ਦੇ ਇਸ ਤਰ੍ਹਾਂ ਅਚਾਨਕ ਸਵਰਗਵਾਸ ਹੋ ਜਾਣ ਕਾਰਨ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਸੀਂ ਇਸ ਦੁੱਖ ਦੀ ਘੜੀ ਵਿੱਚ ਅਮਨਦੀਪ ਸਿੰਘ ਸਾਬਾ ਜੀ ਨਾਲ ਪਰਿਵਾਰਕ ਮੈਂਬਰ ਵਾਂਗ ਖੜੇ ਹਾਂ। ਇਸ ਮੌਕੇ ਤੇ ਨਰੇਸ਼ ਪਾਠਕ ਮੈਬਰ ਪੰਜਾਬ ਬੋਰਡ, ਸਰਬਜੀਤ ਸਿੰਘ ਡਿੰਪੀ ਪ੍ਰਧਾਨ, ਸਤਿੰਦਰ ਸਿੰਘ, ਮੈਡਮ ਸਰਬਜੀਤ ਕੌਰ ਮਹਿਲਾ ਆਗੂ ਆਪ,ਸਾਹਿਲ ਸ਼ਰਮਾਂ ਪ੍ਰਧਾਨ,ਜਗਜੀਤ ਸਿੰਘ ਬਿੱਟੂ ਪ੍ਧਾਨ, ਸਿੰਘ ਮਨੀ ਪ੍ਰਧਾਨ,ਸੋਨੀ ਪ੍ਰਧਾਨ,ਰਕੇਸ਼ ਖੰਨਾ, ਰਜੇਸ਼ ਖੰਨਾ, ਪ੍ਰਗਟ ਸਿੰਘ, ਸ਼ੇਰ ਸਿੰਘ, ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
