ਕਮਲ ਕਿਸ਼ੋਰ ਸ਼ਰਮਾ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਨਿਯੁਕਤ

0
Screenshot 2025-11-13 163911

ਪਾਰਟੀ ਹਾਈ ਕਮਾਂਡ ਵਲੋਂ ਦਿੱਤੀ ਗਈ ਜਿੰਮੇਵਾਰੀ ਨਿਭਾਉਣ ਲਈ ਸਦਾ ਰਹਾਂਗਾ ਵਚਨਬੱਧ:ਸ਼ਰਮਾ

ਖਰੜ, 13 ਨਵੰਬਰ (ਸੁਮਿਤ ਭਾਖੜੀ)

ਬਿਤੇ ਦਿਨੀ ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ।ਜਿਸ ਵਿੱਚ ਕਾਂਗਰਸ ਹਾਈ ਕਮਾਨ ਵਲੋਂ ਸਾਬਕਾ ਬਲਾਕ ਕਾਂਗਰਸ ਕਮੇਟੀ ਖਰੜ ਦੇ ਪ੍ਰਧਾਨ ਅਤੇ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਖਰੜ ਅਤੇ ਸਮਾਜ ਸੇਵਾ ਲਈ ਪ੍ਰਸਿੱਧ ਆਗੂ ਕਮਲ ਕਿਸ਼ੋਰ ਸ਼ਰਮਾ ਨੂੰ ਜਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ।ਇਹ ਨਿਯੁਕਤੀ ਕੁਝ ਦਿਨ ਪਹਿਲਾਂ ਪਾਰਦਰਸ਼ੀ ਚੋਣ ਪ੍ਰਕਿਰਿਆ ਰਾਹੀਂ ਕੀਤੀ ਗਈ,ਜਿਸ ਦੌਰਾਨ ਪਾਰਟੀ ਵੱਲੋਂ ਜ਼ਿਲ੍ਹਾ ਅਬਜਰਵਰ ਵੀ ਭੇਜੇ ਗਏ ਸਨ।ਲੋਕਾਂ ਦੀ ਰਾਏ ਦੇ ਆਧਾਰ ਤੇ ਕਾਂਗਰਸ ਪਾਰਟੀ ਨੇ ਕਮਲ ਕਿਸ਼ੋਰ ਸ਼ਰਮਾ ਤੇ ਵਿਸ਼ਵਾਸ ਜਤਾਉਂਦਿਆਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।ਕਮਲ ਕਿਸ਼ੋਰ ਸ਼ਰਮਾ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਪੰਡਿਤ ਉਮ ਪ੍ਰਕਾਸ਼ ਸ਼ਰਮਾ ਦੇ ਸਪੁੱਤਰ ਹਨ ਅਤੇ ਆਪਣੇ ਪਿਤਾ ਦੀ ਤਰ੍ਹਾਂ ਹੀ ਜਨਹਿਤ ਤੇ ਪਾਰਟੀ ਨਿਸ਼ਠਾ ਨਾਲ ਸੇਵਾ ਕਰਨ ਲਈ ਜਾਣੇ ਜਾਂਦੇ ਹਨ।ਪੰਡਿਤ ਉਮ ਪ੍ਰਕਾਸ਼ ਵੱਲੋਂ ਸੰਨ 1968 ਵਿੱਚ ਜਦੋਂ ਨਿਰਜਨ ਸਿੰਘ ਤਾਲਬ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਖਰੜ ਤੋਂ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਸੀ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ।ਇਸ ਮਗਰੋ ਸਨ 1968 ਵਿੱਚ ਉਸ ਸਮੇਂ ਤੋਂ ਉਹਨਾਂ ਨੇ ਕਾਂਗਰਸ ਪਾਰਟੀ ਨਾਲ ਕੰਮ ਕੀਤਾ ਸਾਬਕਾ ਗ੍ਰਹਿ ਮੰਤਰੀ ਸਃ ਬੂਟਾ ਸਿੰਘ ਨਾਲ ਉਹਨਾਂ ਨੇ ਕੰਮ ਕੀਤਾ ਅਤੇ ਸਾਬਕਾ ਉਪ ਰਾਸ਼ਟਰਪਤੀ ਸਃ ਗਿਆਨੀ ਜੈਲ ਸਿੰਘ ਜੀ ਨਾਲ ਵੀ ਕੰਮ ਕੀਤਾ।ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪੰਜਾਬ ਸਃ ਬੇਅੰਤ ਸਿੰਘ ਜੀ ਨਾਲ ਉਹਨਾਂ ਬਹੁਤ ਨਜ਼ਦੀਕੀ ਸੰਬੰਧ ਸਨ।ਸੰਨ 1993 ਵਿੱਚ ਸਃ ਬੇਅੰਤ ਸਿੰਘ ਜੀ ਵੱਲੋਂ ਉਹਨਾਂ ਨੂੰ ਨਗਰ ਕੌਂਸਲ ਖਰੜ ਦਾ ਪ੍ਰਧਾਨ ਬਣਾਇਆ ਗਿਆ। ਪਿਛਲੇ ਲੰਮੇ ਸਮੇ ਤੋਂ ਉਹਨਾਂ ਵੱਲੋਂ ਕਾਂਗਰਸ ਪਾਰਟੀ ਲਈ ਅਤੇ ਹੋਰ ਵੀ ਵੱਖ- ਵੱਖ ਅਹੁਦਿਆਂ ਤੇ ਕੰਮ ਕੀਤਾ ਗਿਆ। ਪੰਡਿਤ ਉਮ ਪ੍ਰਕਾਸ਼ ਸ਼ਰਮਾ ਨੇ ਆਪਣੇ ਸਮੇਂ ਵਿੱਚ ਕਾਂਗਰਸ ਪਾਰਟੀ ਦੇ ਝੰਡੇ ਹੇਠ ਖਰੜ ਸ਼ਹਿਰ ਲਈ ਬੇਮਿਸਾਲ ਕੰਮ ਕੀਤਾ।ਉਨ੍ਹਾਂ ਦੇ ਸਿਧਾਂਤਾਂ ਤੇ ਰਾਹ ਤੇ ਚੱਲਦੇ ਹੋਏ ਕਮਲ ਕਿਸ਼ੋਰ ਸ਼ਰਮਾ ਨੇ ਲੋਕਾਂ ਨਾਲ ਸਿੱਧੇ ਤੌਰ ਤੇ ਜੁੜ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਹੈ। 

ਕਮਲ ਕਿਸ਼ੋਰ ਸ਼ਰਮਾ ਖਰੜ ਦੇ ਜੰਮਪਲ ਹਨ ਅਤੇ ਪਿਛੋਕੜ ਪਿੰਡ ਰੁੜਕੀ ਖਾਮ ਹੈ ਜੋ ਕਿ ਖਰੜ ਹਲਕੇ ਵਿੱਚ ਆਉਂਦਾ ਹੈ। ਕਮਲ ਕਿਸ਼ੋਰ ਸ਼ਰਮਾ ਦੋ ਵਾਰ ਲਗਾਤਾਰ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ , ਦੋ ਵਾਰ ਲਗਾਤਾਰ ਨਗਰ ਕੌਂਸਲ ਦੇ ਮੈਂਬਰ ਵੀ ਰਹਿ ਚੁੱਕੇ ਹਨ ਇਸ ਸਮੇਂ ਸ਼੍ਰੀ ਸ਼ਰਮਾ ਦੀ ਧਰਮ ਪਤਨੀ ਸ਼੍ਰੀਮਤੀ ਨੀਲਮ ਸ਼ਰਮਾ ਵਾਰਡ ਨੰਃ 23 ਤੋਂ ਮਜੂਦਾ ਕੌਂਸਲਰ ਹਨ ਅਤੇ ਪਿਛਲੇ 25 ਸਾਲਾਂ ਤੋਂ ਦੁਸ਼ਹਿਰਾ ਕਮੇਟੀ ਖਰੜ ਦੀ ਪ੍ਰਧਾਨਗੀ ਕਰਦੇ ਆ ਰਹੇ ਹਨ ਅਤੇ ਕਮਲ ਕਿਸ਼ੋਰ ਸ਼ਰਮਾ ਮਜੂਦਾ ਬ੍ਰਾਹਮਣ ਸਭਾ ਖਰੜ ਦੇ ਪ੍ਰਧਾਨ ਹਨ ਇਸ ਤੋਂ ਇਲਾਵਾ ਹੋਰ ਵੀ ਸ਼ਹਿਰ ਦੀ ਕੁੱਝ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਹਨ।ਆਪਣੀ ਨਿਯੁਕਤੀ ਉਪਰੰਤ ਕਮਲ ਕਿਸ਼ੋਰ ਸ਼ਰਮਾ ਨੇ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਕੌਮੀ ਪ੍ਰਧਾਨ ਸ਼੍ਰੀ ਮਲਿਕਅਰਜੁਨ ਖੜਗੇ, ਵਿਰੋਧੀ ਧਿਰ ਦੇਸ਼ ਦੇ ਨੇਤਾ ਸ਼੍ਰੀ ਰਾਹੁਲ ਗਾਂਧੀ, ਕੇ.ਸੀ. ਵੇਣੁਗੋਪਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ,ਪੰਜਾਬ ਦੇ ਇੰਚਾਰਜ ਰਜਿੰਦਰਾ ਡਾਲਵੀ,ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸ:ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਸ:ਪ੍ਰਤਾਪ ਸਿੰਘ ਬਾਜਵਾ,ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸ: ਚਰਨਜੀਤ ਸਿੰਘ ਚੰਨੀ ਅਤੇ ਅੰਨਦਪੁਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਚੁੱਕੇ ਸਾਬਕਾ ਮੰਤਰੀ ਪੰਜਾਬ ਸ਼੍ਰੀ ਵਿਜੇ ਇੰਦਰ ਸਿੰਗਲਾਂ ਦੇ ਆਭਰੀ ਹਨ ਜਿਨ੍ਹਾਂ ਨੇ ਉਹਨਾਂ ਤੇ ਭਰੋਸਾ ਜਤਾਇਆ ਹੈ।

Leave a Reply

Your email address will not be published. Required fields are marked *