ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਦੀ ਜੀ.ਏ. ADC ਫਰੀਦਕੋਟ ਨਾਲ ਹੋਈ ਜ਼ਰੂਰੀ ਮੀਟਿੰਗ


ਫ਼ਰੀਦਕੋਟ 12 ਨਵੰਬਰ(ਵਿਪਨ ਮਿੱਤਲ):-ਜ਼ਿਲਾ ਪ੍ਰਸਾਸ਼ਨ ਫਰੀਦਕੋਟ ਵੱਲੋਂ ਮਿੰਨੀ ਸਕੱਤਰੇਤ ਫਰੀਦਕੋਟ ਵਿਖੇ ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਦੀ ਇੱਕ ਜਰੂਰੀ ਮੀਟਿੰਗ ਜੀ ਏ ਟ ਡੀ ਸੀ ਫਰੀਦਕੋਟ ਸ ਗੁਰਕਿਰਨਦੀਪ ਸਿੰਘ ਪੀ. ਸੀ.ਐਸ. ਨਾਲ ਉਹਨਾ ਦੇ ਦਫਤਰ ਵਿਖੇ ਹੋਈ।ਫਰੀਡਮ ਫਾਈਟਰਜ਼ ਡੀਪੈਂਡੇਨਟਸ ਐਸੋਸੀਏਸ਼ਨ ਪੰਜਾਬ ਵੱਲੋਂ ਜਿਲ੍ਹਾ ਪ੍ਰਸਾਸ਼ਨ ਪਾਸੋਂ ਲਿਖਤੀ ਰੂਪ ਵਿੱਚ ਮੰਗ ਕੀਤੀ ਗਈ ਕਿ ਜਿਲ੍ਹਾ ਫਰੀਦਕੋਟ ਨਾਲ ਸੰਬੰਧਿਤ ਸੁਤੰਤਰਤਾ ਸੰਗਰਾਮੀਆਂ ਦੀਆਂ ਤਸਵੀਰਾਂ ਪ੍ਰਬੰਧਕੀ ਕੰਪਲੈਕਸ ਮਿੰਨੀ ਸਕੱਤਰੇਤ ਫਰੀਦਕੋਟ ਵਿਖੇ ਅਸ਼ੋਕ ਚੱਕਰਾ ਹਾਲ ਵਿੱਚ ਲਗਾਈਆਂ ਜਾਣ।ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਫਰੀਡਮ ਫਾਇਟਰਜ ਡੀਪੈਂਡੇਨਟਸ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਦੱਸਿਆ ਕੇ ਸਾਡੀ ਜੱਥੇਬੰਦੀ ਵੱਲੋ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਫਰੀਦਕੋਟ, ਸ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਅਤੇ ਸ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਫਰੀਦਕੋਟ ਨੂੰ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਸਭਨਾ ਦੇ ਵਿਚਾਰ ਜਾਣਨ ਲਈ ਇਹ ਮੀਟਿੰਗ ਬੁਲਾਈ ਗਈ ਸੀ ਜਿਸ ਵਿੱਚ ਵੱਖ ਵੱਖ ਆਗੂਆਂ ਨੇ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਦਲੀਲਾਂ ਸਾਹਿਤ ਆਪਣੇ ਆਪਣੇ ਵਿਚਾਰ ਪੇਸ਼ ਪੇਸ਼ ਕੀਤੇ। ਆਗੂਆਂ ਨੇ ਇਹ ਵੀ ਦਲੀਲ ਦਿੱਤੀ ਕੇ ਜੇਕਰ ਤਸਵੀਰਾਂ ਬਾਹਰ ਲਗਾਉਣੀਆਂ ਹਨ ਤਾਂ ਢੁੱਕਵੀਂ ਥਾਂ ਤੇ ਫਰੇਮ ਕਰਕੇ ਸ਼ੀਸ਼ੇ ਵਿੱਚ ਲਾਗਇਨ ਜਾਣ।ਸ਼੍ਰੀ ਅਰੋੜਾ ਨੇ ਮੀਟਿੰਗ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਡੇ ਜ਼ਿਲੇ ਦੇ ਸੁਤੰਤਰਤਾ ਸੰਗਰਾਮੀਆਂ ਦੇਸ਼ ਦੇ ਸਾਬਕਾ ਰਾਸ਼ਟਰਪਤੀ ਸਵ ਗਿਆਨੀ ਜ਼ੈਲ ਸਿੰਘ ਵੀ ਸ਼ਾਮਿਲ ਸਨ।ਇਸ ਕਰਕੇ ਉਹਨਾਂ ਦੀ ਤਸਵੀਰ ਜ਼ਿਲੇ ਦੇ ਸੁਤੰਤਰਤਾ ਸੰਗਰਾਮੀਆਂ ਆਮ ਦੀਵਾਰ ਤੇ ਨਹੀਂ ਲਗਾਈ ਜਾ ਸਕਦੀ ਅਤੇ ਜ਼ਿਲ੍ਹੇ ਦੇ ਸਾਰੇ ਦੇਸ਼ ਭਗਤਾਂ ਦੀਆਂ ਤਸਵੀਰਾਂ ਸਤਿਕਾਰ ਸਹਿਤ ਢੁੱਕਵੇਂ ਸਥਾਨ ਤੇ ਲਗਾਈਆਂ ਜਾਣ ਜਿਸ ਤੇ ਹਾਜ਼ਰੀਨ ਨੇ ਵੀ ਸਹਿਮਤੀ ਦਿੱਤੀ।ਸ਼੍ਰੀ ਅਰੋੜਾ ਨੇ ਦੱਸਿਆ ਨੇ ਇਸ ਤੋਂ ਇਲਾਵਾ ਹੋਰ ਵੀ ਛੋਟੇ ਮੋਟੇ ਮੁੱਦੇ ਵਿਚਾਰੇ ਗਏ ਜਿੰਨ੍ਹਾ ਨੂੰ ਹੱਲ ਕਰਨ ਲਈ ਜੀ ਏ ਫਰੀਦਕੋਟ ਨੇ ਵਿਸ਼ਵਾਸ਼ ਦਿਵਾਇਆ ਅਤੇ ਕਿਹਾ ਕਿ ਇਸ ਤੇ ਬਹੁਤ ਹੀ ਜਲਦੀ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਨਾਲ ਵਿਚਾਰ ਵਟਾਂਦਰਾ ਕਰਕੇ ਹੱਲ ਕਰ ਲਿਆ ਜਾਵੇਗਾ।ਅੰਤ ਵਿੱਚ ਸ ਗੁਰਕਿਰਨਦੀਪ ਸਿੰਘ ਨੇ ਸਭਨਾ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੂਬਾ ਵਿੱਤ ਸਕੱਤਰ ਸ੍ਰੀ ਸਤਿੰਦਰ ਕੁਮਾਰ ਸ਼ਰਮਾ,ਜ਼ਿਲਾ ਪ੍ਰਧਾਨ ਸ਼੍ਰੀ ਨਰੇਸ਼ ਕੁਮਾਰ ਸ਼ਰਮਾ,ਜਨਰਲ ਸਕੱਤਰ ਸ ਭੁਪਿੰਦਰ ਸਿੰਘ ਛੀਨਾ, ਜ਼ਿਲਾ ਵਿੱਤ ਸਕੱਤਰ ਸ ਰੁਪਿੰਦਰ ਸਿੰਘ, ਸ ਨਹਿਰੂ ਸਿੰਘ ਬਰਾੜ, ਸ ਕੁਲਦੀਪ ਸਿੰਘ ਬਰਾੜ,ਪ੍ਰਧਾਨ ਫਰੀਡਮ ਫਾਈਟਰ ਫੈਮਿਲੀ, ਪ੍ਰਵੀਨ ਕੁਮਾਰ,ਕੁਲਜੀਤ ਸਿੰਘ ਬੰਬੀਹਾ,ਦਿਨੇਸ਼ ਸੇਠੀ,ਵਰਿੰਦਰ ਸਿੰਘ,ਜਸਪਾਲ ਸਿੰਘ,ਗੁਰਸੇਵਕ ਸਿੰਘ,ਪ੍ਰਿਥੀਪਾਲ ਸਿੰਘ ਲਾਭ ਸਿੰਘ,ਗੁਰਪਿਆਰ ਸਿੰਘ,ਮਦਨ ਲਾਲ ਸ਼ਰਮਾ ਹਾਜਰ ਸਨ।
