ਹਿੰਦ ਹਸਪਤਾਲ ਅਹਿਮਦਗੜ੍ਹ ਵਿਖੇ ਮੁਫ਼ਤ ਮੈਡੀਕਲ ਕੈਂਪ 14 ਨੂੰ


ਅਹਿਮਦਗੜ੍ਹ 12 ਨਵੰਬਰ (ਤੇਜਿੰਦਰ ਬਿੰਜੀ) ਸੋਸ਼ਲ ਵੈਲਫੇਅਰ ਆਰਗੇਨਾਈਜ਼ੇਸ਼ਨ ਅਹਿਮਦਗੜ੍ਹ ਵੱਲੋਂ ਮੁਫ਼ਤ ਮੈਡੀਕਲ ਕੈਂਪ 14 ਨਵੰਬਰ, ਸ਼ੁੱਕਰਵਾਰ ਨੂੰ ਹਿੰਦ ਹਸਪਤਾਲ, ਅਹਿਮਦਗੜ੍ਹ ਵਿਖੇ ਸਵੇਰੇ 11:00 ਵਜੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਫੇਫੜਿਆਂ ਅਤੇ ਟੀ.ਬੀ. (ਤਪਦਿਕ) ਦੇ ਮਾਹਿਰ ਮਸ਼ਹੂਰ ਡਾਕਟਰ ਕਸ਼ਿਸ਼ ਦੱਤਾ ਮਰੀਜ਼ਾਂ ਦੀ ਜਾਂਚ ਕਰਨਗੇ। ਇਸ ਦੌਰਾਨ ਮੁੱਖ ਤੌਰ ‘ਤੇ ਛਾਤੀ, ਫੇਫੜਿਆਂ ਅਤੇ ਟੀ.ਬੀ. (ਤਪਦਿਕ) ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਕੀਤੀ ਜਾਵੇਗੀ। ਕੈਂਪ ਦੇ ਪ੍ਰਬੰਧਾਂ ਸਬੰਧੀ ਸੋਸ਼ਲ ਵੈਲਫੇਅਰ ਆਰਗੇਨਾਈਜ਼ੇਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਉਨ੍ਹਾਂ ਦੇ ਦਫ਼ਤਰ ਵਿੱਚ ਹੋਈ, ਜਿਸ ਵਿੱਚ ਪ੍ਰਧਾਨ ਡਾਕਟਰ ਸੁਨੀਤ ਹਿੰਦ ਅਤੇ ਬਾਕੀ ਮੈਂਬਰਾਂ ਨੇ ਭਾਗ ਲਿਆ। ਡਾਕਟਰ ਹਿੰਦ ਨੇ ਦੱਸਿਆ ਕਿ ਫੇਫੜਿਆਂ ਦੇ ਮਰੀਜ਼ ਆਪਣੀ ਮੁਫ਼ਤ ਜਾਂਚ ਕਰਵਾ ਸਕਦੇ ਹਨ, ਜਿਸ ਵਿੱਚ ਸਪਾਈਰੋਮੈਟਰੀ (Spirometry) ਟੈਸਟ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਸਕੱਤਰ ਤਰਸੇਮ ਗਰਗ ਨੇ ਜਾਣਕਾਰੀ ਦਿੱਤੀ ਕਿ ਇਸ ਕੈਂਪ ਵਿੱਚ ਸਾਹ ਦੀਆਂ ਤਕਲੀਫ਼ਾਂ, ਐਲਰਜੀ, ਨਿਮੋਨੀਆ, ਨੀਂਦ ਨਾ ਆਉਣਾ (Sleep Apnea), ਫੇਫੜਿਆਂ ਦੇ ਕੈਂਸਰ ਆਦਿ ਵਰਗੀਆਂ ਬਿਮਾਰੀਆਂ ਲਈ ਸਲਾਹ-ਮਸ਼ਵਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਅਜਿਹੀਆਂ ਬਿਮਾਰੀਆਂ, ਜਿਨ੍ਹਾਂ ਦੇ ਇਲਾਜ ਲਈ ਸਾਨੂੰ ਸ਼ਹਿਰੋਂ ਬਾਹਰ ਜਾਣਾ ਪੈਂਦਾ ਹੈ, ਉਨ੍ਹਾਂ ਲਈ ਪੰਜਾਬ ਦੇ ਪ੍ਰਸਿੱਧ ਡਾਕਟਰ ਇੱਥੇ ਆ ਕੇ ਤੁਹਾਡਾ ਇਲਾਜ ਕਰਨਗੇ। ਇਸ ਮੌਕੇ ਸੰਸਥਾ ਦੇ ਮੈਂਬਰ ਬਲਵਿੰਦਰ ਵਰਮਾ, ਮਨੋਜ ਗਰਗ, ਸੰਜੇ ਮਿੱਤਲ, ਅਰੁਣ ਗੁਪਤਾ, ਪ੍ਰੇਮਚੰਦ ਬਬਲਾ, ਲਲਿਤ ਕੌੜਾ, ਗੌਤਮ ਜੈਨ, ਸੁਸ਼ੀਲ ਸਿੰਗਲਾ, ਗੋਪਾਲ ਕ੍ਰਿਸ਼ਨ ਟੋਨੀ, ਸੰਜੀਵ ਕਰੀਰ ਆਦਿ ਹਾਜ਼ਰ ਸਨ।
