ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਮੋਹਾਲੀ ਦੇ ਨਵ ਨਿਯੁਕਤ ਪ੍ਰਧਾਨ ਕਮਲ ਸ਼ਰਮਾ ਨੂੰ ਦਿਤੀ ਵਧਾਈ


ਖਰੜ,12 ਨਵੰਬਰ (ਅਵਤਾਰ ਸਿੰਘ )- ਸਮੁੱਚੀ ਕਾਂਗਰਸ ਹਾਈ ਕਮਾਂਡ ਨੇ ਕਮਲ ਕਿਸ਼ੋਰ ਸ਼ਰਮਾ ਨੂੰ ਜਿਲਾ ਮੋਹਾਲੀ ਦਾ ਕਾਂਗਰਸ ਕਮੇਟੀ ਦਾ ਪ੍ਰਧਾਨ ਲਗਾਉਣ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਫਾਦਾਰ ਮਿਹਨਤੀ ਵਿਅਕਤੀ ਨੂੰ ਜ਼ਿਲਾ ਮੋਹਾਲੀ ਦੀ ਪ੍ਰਧਾਨਗੀ ਦੀ ਜਿੰਮੇਵਾਰੀ ਸੌਂਪੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਵ ਨਿਯੁਕਤ ਪ੍ਰਧਾਨ ਕਮਲ ਕਿਸ਼ੋਰ ਨੂੰ ਵਧਾਈ ਦੇਣ ਪਹੁੰਚੇ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਕਾਂਗਰਸ ਪਾਰਟੀ ਨੇ ਕੀਤਾ ਸ੍ਰੀ ਟਿੰਕੂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਦਾ ਇਹ ਫੈਸਲਾ ਬਹੁਤ ਸਲਾਂਘਾ ਯੋਗ ਹੈ ਜਿਨਾਂ ਨੇ ਕਾਂਗਰਸ ਪਾਰਟੀ ਦੇ ਵਫਾਦਾਰ ਅਤੇ ਮਿਹਨਤੀ ਵਿਅਕਤੀ ਨੂੰ ਮੋਹਾਲੀ ਵਰਗੇ ਜ਼ਿਲੇ ਦੀ ਜਿੰਮੇਵਾਰੀ ਸੌਂਪੀ ਹੈ। ਸ੍ਰੀ ਕਮਲ ਕਿਸ਼ੋਰ ਸ਼ਰਮਾ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਮੋਹਾਲੀ ਨੇ ਕਿਹਾ ਕੀ ਮੈਂ ਕਾਂਗਰਸ ਪਾਰਟੀ ਵੱਲੋਂ ਮੋਹਾਲੀ ਜ਼ਿਲ੍ਹੇ ਦੀ ਪ੍ਰਧਾਨਗੀ ਦੀ ਦਿੱਤੀ ਵੱਡੀ ਸੇਵਾ ਲਈ ਧੰਨਵਾਦ ਕਰਦਾ ਹਾਂ ਅਤੇ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਦਿਨ ਰਾਤ ਇੱਕ ਕਰ ਦਿਆਂਗਾ ਅਤੇ ਹਰ ਕਾਂਗਰਸੀ ਵਰਕਰ ਅਤੇ ਆਗੂਆਂ ਨੂੰ ਕਾਂਗਰਸ ਪਾਰਟੀ ਲਈ ਕੰਮ ਕਰਨ ਲਈ ਇਕਜੁੱਟ ਹੋਣ ਲਈ ਪ੍ਰੇਰਿਤ ਕਰਾਂਗਾ ਉਹਨਾਂ ਮਿਲੀ ਜ਼ਿਲੇ ਦੀ ਵੱਡੀ ਜਿੰਮੇਵਾਰੀ ਲਈ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਉਹਨਾਂ ਨੂੰ ਵਧਾਈ ਦੇਣ ਲਈ ਸਵਰਨਜੀਤ ਕੌਰ ਪ੍ਰਧਾਨ ਮਹਿਲਾ ਜਿਲਾ ਕਾਂਗਰਸ ਮੋਹਾਲੀ, ਗੁਰਿੰਦਰ ਸਿੰਘ ਵੈਦਵਾਨ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਖਰੜ, ਹਲਕਾ ਖਰੜ ਸੋਸ਼ਲ ਮੀਡੀਆ ਇੰਚਾਰਜ ਰੁਪਿੰਦਰ ਕੌਰ ਬੱਤਰਾ, ਹਲਕਾ ਇੰਚਾਰਜ ਸਰਬਜੀਤ ਕੌਰ, ਆਫਿਸ ਇਨਚਾਰਜ 15 ਸੈਕਟਰ ਮਨਜੀਤ ਕੌਰ ਸੋਨੂ, ਮਹਿਲਾ ਕਾਂਗਰਸ ਦੀ ਬਲੋਕ ਪ੍ਰਧਾਨ, ਰਾਣੀ ਸ਼ਰਮਾ ਪ੍ਰਧਾਨ ਮਹਿਲਾ ਕਾਂਗਰਸ ਬਲਾਕ ਖਰੜ , ਬਾਬੂ ਸਿੰਘ ਪਮੋਰ ਜਨਰਲ ਸਕੱਤਰ ਜ਼ਿਲਾ ਕਾਂਗਰਸ ਕਮੇਟੀ ਮੋਹਾਲੀ ,ਵਿਸ਼ਾਲਦੀਪ ਬੱਟੂ ਸਕੱਤਰ ਜ਼ਿਲਾ ਕਾਂਗਰਸ ਮੋਹਾਲੀ,ਅਵਤਾਰ ਸਿੰਘ ਰੰਗਰਾ, ਬਲਵਿੰਦਰ ਸਿੰਘ ਧਾਲੀਵਾਲ, ਅਮਨਦੀਪ ਸਿੰਘ ਗਿੱਲ ,ਹਾਕਮ ਸਿੰਘ ਕਨਗੋ, ਐਡਵੋਕੇਟ ਅਨਿਲ ਕੌਸ਼ਿਕ, ਐਡਵੋਕੇਟ ਸੁਸ਼ਾਂਤ ਕੌਸ਼ਿਕ ਚੇਅਰਮੈਨ, ਗਗਨਦੀਪ ਸਿੰਘ ਤੋਲੇਮਾਜਰਾ, ਕੁਲਦੀਪ ਸਿੰਘ ਓਇੰਦ ਪੀ ਏ ਹਲਕਾ ਇੰਚਾਰਜ ਖਰੜ, ਐਡਵੋਕੇਟ ਵਿਸ਼ਵ ਕੌਸ਼ਿਕ, ਮੁਹੰਮਦ ਇਕਬਾਲ, ਮਨਵਰ ਇਕਬਾਲ ਖਾਨ ਚੇਅਰਮੈਨ ਮਨੌਟੀ ਵਿੰਗ ਜ਼ਿਲਾ ਮੋਹਾਲੀ, ਮਨਪ੍ਰੀਤ ਸਿੰਘ ਬਤਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਅਤੇ ਆਗੂਆਂ ਨੇ ਪਹੁੰਚ ਕੇ ਨਵ ਨਿਯੁਕਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੂੰ ਵਧਾਈਆਂ ਦਿੱਤੀਆਂ ਸ਼ਾਮਿਲ ਸਨ।
