ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਨਾਰੀ ਸ਼ਸ਼ਕਤੀਕਰਨ ਤੇ ਸਥਿਰ ਵਿਕਾਸ ਸਬੰਧੀ ਸੈਮੀਨਾਰ ਕਰਵਾਇਆ

0
10 Binji 01

ਸਾਨੂੰ ਮਹਿਲਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ-ਮੈਡਮ ਅਮਨਦੀਪ ਕੌਰ ਖੰਗੂੜਾ

ਅਹਿਮਦਗੜ੍ਹ 10 ਨਵੰਬਰ (ਤੇਜਿੰਦਰ ਬਿੰਜੀ) ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ (ਲੁਧਿਆਣਾ) ਵਿਖੇ ਪੰਜਾਬ ਯੂਨੀਵਰਸਿਟੀ ਦੇ ਡੀਨ ਕਾਲਜ ਵਿਕਾਸ ਕੌਂਸਲ ਦੀ ਮਦਦ ਨਾਲ ਨਾਰੀ ਸ਼ਸ਼ਕਤੀਕਰਨ ਅਤੇ ਸਥਿਰ ਵਿਕਾਸ ਦੇ ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਦਾ ਵਿਸ਼ੇਸ਼ ਮਕਸਦ ਔਰਤਾਂ ਅਤੇ ਕੁੜੀਆਂ ਵਿਰੁੱਧ ਹਰ ਤਰ੍ਹਾਂ ਦੇ ਵਿਤਕਰੇ ਅਤੇ ਹਿੰਸਾ ਨੂੰ ਖਤਮ ਕਰਨਾ, ਸਿੱਖਿਆ ਵਿੱਚ ਔਰਤਾਂ ਲਈ ਬਰਾਬਰ ਅਧਿਕਾਰਾਂ ਅਤੇ ਪਹੁੰਚ ਦੀ ਵਕਾਲਤ ਕਰਨਾ ਅਤੇ ਔਰਤਾਂ ਦੇ ਪੱਖ ਵਿੱਚ ਹੋਰ ਗੰਭੀਰ ਮੁੱਦੇ ਸਨ । ਇਸ ਸੈਮੀਨਾਰ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਅਮਨਦੀਪ ਕੌਰ ਖੰਗੂੜਾ ਨੇ ਸਿਰਕਤ ਕੀਤੀ । ਉਨ੍ਹਾਂ ਨੇ ਕਿਹਾ ਕਿ ਔਰਤ ਸੰਸਾਰ ਦੇ ਹਰ ਮਸਲੇ ਦਾ ਹੱਲ ਕਰ ਸਕਦੀ ਹੈ ਤੇ ਔਰਤ ਨਾਲ ਹੀ ਸਾਰੀ ਦੁਨੀਆ ਸੁੰਦਰ ਜਾਪਦੀ ਹੈ ਅਤੇ ਔਰਤ ਇੱਕ ਮਜ਼ਬੂਤ ਧਿਰ ਹੈ । ਮੈਡਮ ਖੰਗੂੜਾ ਨੇ ਕਿਹਾ ਕਿ ਸਾਨੂੰ ਮਹਿਲਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਇਸੇ ਸਨਮਾਨ ਵਿੱਚ ਹੀ ਸਮਾਜ ਦੀ ਤਰੱਕੀ ਹੁੰਦੀ ਹੈ । ਇਸ ਮੌਕੇ ਕਾਲਜ ਦੇ ਪ੍ਰੋ: ਕਮਲਜੀਤ ਸਿੰਘ ਸੋਹੀ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਸਵਾਗਤ ਕੀਤਾ । ਕਾਲਜ ਦੇ ਪ੍ਰਿੰਸੀਪਲ ਡਾ: ਸੰਦੀਪ ਸਾਹਨੀ ਨੇ ਕਾਲਜ ਦੇ ਬਾਰੇ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ । ਇਸ ਮੌਕੇ ਡਾ: ਰਾਜੇਸ਼ ਗਿੱਲ, ਜਸਵੀਰ ਕੌਰ ਚਾਹਲ ਅਤੇ ਡਾ: ਨਵਨੀਤ ਅਰੋੜਾ ਨੇ ਵੀ ਸੰਬੋਧਨ ਕੀਤਾ । ਇਸ ਸੈਮੀਨਾਰ ਦੇ ਤਕਨੀਕੀ ਸੈਸ਼ਨ ਦੋ ਵਿੱਚ ਸੈਸ਼ਨ ਚੇਅਰ ਦੀ ਸੇਵਾ ਡਾ: ਰੀਤੂ ਸੇਠੀ ਪ੍ਰਿੰਸੀਪਲ ਮਾਡਰਨ ਕਾਲਜ ਆਫ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਅਤੇ ਡਾ: ਬਲਜੀਤ ਸਿੰਘ ਸਹਾਇਕ ਪ੍ਰੋਫੈਸਰ ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ ਨੇ ਨਿਭਾਈ । ਇਸ ਸੈਮੀਨਾਰ ਵਿੱਚ ਵੱਖ-ਵੱਖ ਕਾਲਜਾਂ ਤੋਂ ਆਏ 20 ਪ੍ਰੋਫੈਸਰਾਂ ਨੇ ਆਪਣੇ ਪਰਚੇ ਪੜ੍ਹੇ । ਸੈਮੀਨਾਰ ਦੇ ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੰਦੀਪ ਸਾਹਨੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *