ਆਪ੍ਰੇਸ਼ਨ ਸਿੰਦੂਰ ਨੇ ਭਾਰਤ ਨੂੰ ਆਤਮ ਵਿਸ਼ਵਾਸ ਨਾਲ ਭਰ ਦਿਤਾ : ਸਾਬਕਾ DRDO ਵਿਗਿਆਨੀ ਡਾ. ਪ੍ਰਹਿਲਾਦ ਰਾਮਾਰਾਓ

0
Screenshot 2025-10-16 125221

ਚੰਡੀਗੜ੍ਹ ਯੂਨੀਵਰਸਿਟੀ ਵਿਚ ਡਾ. ਏ.ਪੀ.ਜੇ. ਅਬਦੁਲ ਕਲਾਮ ਦੇ ਜਨਮ ਦਿਹਾੜੇ ਤੇ ਮਾਹਰ ਚਰਚਾ ਦਾ ਕੀਤਾ ਆਯੋਜਨ

(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 15 ਅਕਤੂਬਰ : ਚੰਡੀਗੜ੍ਹ ਯੂਨੀਵਰਸਿਟੀ ਵਿਖੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦੀ ਜਨਮ ਵਰ੍ਹੇਗੰਢ ‘ਤੇ ਖ਼ਾਸ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ “ਆਕਾਸ਼ -ਗਾਰਡੀਅਨ ਆਫ਼ ਦ ਸਕਾਈਜ਼” ਵਿਸ਼ੇ ‘ਤੇ ਮਾਹਿਰਾਂ ਵੱਲੋਂ ਵਿਸ਼ੇਸ਼ ਵਿਚਾਰ ਚਰਚਾ ਕੀਤੀ ਗਈ, ਜਿਸ ਵਿੱਚ ਡੀਆਰਡੀਓ ਦੇ ਸਾਬਕਾ ਵਿਗਿਆਨੀ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਡਾ. ਪ੍ਰਹਿਲਾਦ ਰਾਮਾ ਰਾਓ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਪ੍ਰਹਿਲਾਦ ਰਾਮਾ ਰਾਓ ਬਾਰੇ ਗੱਲ ਕਰੀਏ ਤਾਂ ਉਹ ਆਪਣੇ ਸਮੇਂ ‘ਚ ਡੀਆਰਡੀਓ ਦੇ ਮਹਾਨ ਵਿਗਿਆਨੀ ਰਹੇ ਹਨ। ਉਨ੍ਹਾਂ ਨੇ ਭਾਰਤ ਦੀ ਸਵਦੇਸ਼ੀ ਮਿਜ਼ਾਈਲ ਆਕਾਸ਼ ਦਾ ਨਿਰਮਾਣ ਕਰਨ ਵਿੱਚ ਅਗਵਾਈ ਕੀਤੀ ਸੀ, ਜਿਸ ਨੇ ਅਪਰੇਸ਼ਨ ਸੰਧੂਰ ਦੌਰਾਨ ਭਾਰਤ ਦੀ ਦੁਸ਼ਮਣ ਦੇ ਹਮਲੇ ਖ਼ਿਲਾਫ਼ ਢਾਲ ਬਣ ਕੇ ਰੱਖਿਆ ਕੀਤੀ ਸੀ ਅਤੇ ਪਾਕਿਸਤਾਨੀ ਡ੍ਰੋਨਾਂ ਅਤੇ ਮਿਜ਼ਾਈਲਾਂ ਤੋਂ ਬਚਾਇਆ ਸੀ। ਡਾ. ਕਲਾਮ ਦੀ ਵਿਰਾਸਤ ਨੂੰ ਯਾਦ ਕਰਨ ਲਈ, ਏਰੋਸਪੇਸ ਇੰਜੀਨੀਅਰਿੰਗ ਵਿਭਾਗ, ਸੀਯੂ ਦੁਆਰਾ ਕਲਪਨਾ ਚਾਵਲਾ ਸੈਂਟਰ ਫਾਰ ਰਿਸਰਚ ਇਨ ਸਪੇਸ ਸਾਇੰਸ ਐਂਡ ਟੈਕਨਾਲੋਜੀ (ਕੇਸੀਸੀਆਰਐਸਟੀ) ਦੇ ਸਹਿਯੋਗ ਨਾਲ ਕਰਵਾਈ, ਮਾਹਰਾਂ ਵੱਲੋਂ ਵਿਚਾਰ ਚਰਚਾ (ਐਸਪਰਟ ਟਾਕ) ਵਿੱਚ “ਆਕਾਸ਼” ਪ੍ਰੋਗਰਾਮ ਦੇ ਸਾਬਕਾ ਪ੍ਰੋਜੈਕਟ ਡਾਇਰੈਕਟਰ ਡਾ. ਪ੍ਰਹਿਲਾਦ ਰਾਮਾ ਰਾਓ ਨੇ ਸ਼ਿਰਕਤ ਕੀਤੀ। ਦੱਸ ਦਈਏ ਕਿ ਡਾ. ਪ੍ਰਹਿਲਾਦ ਨੂੰ ਭਾਰਤ ਦੇ ‘ਮਿਜ਼ਾਈਲ ਮੈਨ’ ਡਾ. ਕਲਾਮ ਨੇ 90 ਦੇ ਦਹਾਕਿਆਂ ਵਿੱਚ ਧਰਤੀ ਤੋਂ ਹਵਾ ‘ਚ ਮਾਰ ਕਰਨ ਵਾਲੇ ਸਿਸਟਮ ਦੇ ਨਿਰਮਾਣ ਲਈ ਚੁਣਿਆ ਸੀ। ਮੁੱਖ ਮਹਿਮਾਨ ਡਾ. ਪ੍ਰਹਿਲਾਦ ਰਾਮਾ ਰਾਓ, ਜਿਨ੍ਹਾਂ ਨੂੰ ਆਕਾਸ਼ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਸਿਰਫ਼ 35 ਸਾਲ ਦੀ ਉਮਰ ਵਿੱਚ ਸਭ ਤੋਂ ਘੱਟ ਉਮਰ ਦੇ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ, ਨੇ ਆਪਣੇ ਥੀਮ-ਅਧਾਰਤ ਭਾਸ਼ਣ ਵਿੱਚ ਕਿਹਾ, “ਆਪਰੇਸ਼ਨ ਸੰਧੂਰ ਨੇ ਅੱਜ ਭਾਰਤ ਸਰਕਾਰ ਪ੍ਰਤੀ ਦੁਨੀਆ ਦਾ ਰਵੱਈਆ ਬਦਲ ਦਿੱਤਾ ਹੈ। ਆਪ੍ਰੇਸ਼ਨ ਸੰਧੂਰ ਤੋਂ ਬਾਅਦ, ਸਥਿਤੀ ਬਹੁਤ ਬਦਲ ਗਈ ਹੈ। ਸਰਕਾਰ ਅਤੇ ਜਨਤਾ ਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਕਿਸੇ ਵੀ ਸਥਿਤੀ ਨੂੰ ਸੰਭਾਲ ਸਕਦੇ ਹਾਂ। ਸਾਡੇ ਪ੍ਰਧਾਨ ਮੰਤਰੀ ਜਾਂ ਰੱਖਿਆ ਮੰਤਰੀ ਜਿਸ ਤਰੀਕੇ ਨਾਲ ਬੋਲਦੇ ਹਨ ਉਹ ਵਿਸ਼ਵਾਸ ਨਾਲ ਭਰਪੂਰ ਹੈ ਕਿਉਂਕਿ ਉਹ ਜਾਣਦੇ ਹਨ ਕਿ ਜੋ ਵੀ ਕਰਨ ਦੀ ਲੋੜ ਹੈ, ਉਹ ਇਸਨੂੰ ਸੰਭਾਲ ਲੈਣਗੇ।” ਉਨ੍ਹਾਂ ਅੱਗੇ ਕਿਹਾ, “ਭਾਰਤ ਅੱਜ ਵਿਗਿਆਨ, ਤਕਨਾਲੋਜੀ ਅਤੇ ਪ੍ਰਬੰਧਨ ਦੇ ਮਾਮਲੇ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ। ਤੁਸੀਂ ਖੁਸ਼ਕਿਸਮਤ ਹੋ ਕਿ ਤੁਸੀਂ ਅਜਿਹੇ ਪਰਿਵਰਤਨਸ਼ੀਲ ਸਮੇਂ ਵਿੱਚ ਇਸ ਮਹਾਨ ਦੇਸ਼ ਦਾ ਹਿੱਸਾ ਬਣ ਰਹੇ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਿਕਸਤ ਭਾਰਤ 2047 ਵਿੱਚ ਯੋਗਦਾਨ ਪਾਉਣ ਦੀ ਤਾਕੀਦ ਕਰਦਾ ਹਾਂ – ਆਪਣੇ ਆਪ ਤੋਂ ਪੁੱਛੋ, ‘ਮੈਂ ਇੱਕ ਵਿਕਸਤ ਭਾਰਤ 2047 ਲਈ ਕੀ ਕਰ ਸਕਦਾ ਹਾਂ?’ ਇਹ ਤੁਹਾਡਾ ਸੁਨਹਿਰੀ ਯੁੱਗ ਹੈ। ਮੈਂ ਸੱਚਮੁੱਚ ਅੱਜ ਤੁਹਾਡੇ ਕੋਲ ਮੌਜੂਦ ਮੌਕਿਆਂ ਦੀ ਪ੍ਰਸ਼ੰਸਾ ਕਰਦਾ ਹਾਂ ਅਤੇ ਈਰਖਾ ਕਰਦਾ ਹਾਂ – ਕਿਉਂਕਿ ਇਹ ਮੌਕੇ ਪਹਿਲਾਂ ਸਾਡੇ ਲਈ ਉਪਲਬਧ ਨਹੀਂ ਸਨ। ਤੁਹਾਨੂੰ ਇਨ੍ਹਾਂ ਮੌਕਿਆਂ ਦਾ ਪੂਰਾ ਫ਼ਾਇਦਾ ਚੁੱਕਣਾ ਚਾਹੀਦਾ ਹੈ। ਆਓ ਇਕੱਠੇ ਮਿਲ ਕੇ ਇਹ ਯਕੀਨੀ ਬਣਾਈਏ ਕਿ ਭਾਰਤ 2047 ਤੋਂ ਪਹਿਲਾਂ ਇੱਕ ਪੂਰੀ ਤਰ੍ਹਾਂ ਵਿਕਸਤ ਰਾਸ਼ਟਰ ਬਣ ਜਾਵੇ।” ਰੱਖਿਆ ਖੇਤਰ ਚ ਭਾਰਤ ਨੂੰ ਆਤਮ-ਨਿਰਭਰ ਬਣਾਉਣ ਦੇ ਡਾ. ਕਲਾਮ ਦੇ ਦ੍ਰਿਸ਼ਟੀਕੋਣ ਦੀ ਪ੍ਰਸ਼ੰਸਾ ਕਰਦੇ ਹੋਏ ਡਾ. ਰਾਮਾਰਾਓ ਨੇ ਕਿਹਾ ਕਿ ਇੱਕ ਚੰਗੇ ਨੇਤਾ ਵਜੋਂ ਡਾ. ਕਲਾਮ ਨੇ ਨੌਜਵਾਨ ਵਿਗਿਆਨੀਆਂ ਨੂੰ ਇਸ ਲਈ ਮਾਰਗਦਰਸ਼ਨ ਦਿੱਤਾ ਕਿਉਂਕਿ ਉਹ ਕਿਸੇ ਵੀ ਪ੍ਰਾਜੈਕਟ ਦੀ ਸਫਲਤਾ ਦਾ ਸਿਹਰਾ ਆਪਣੀ ਟੀਮ ਨੂੰ ਦਿੰਦੇ ਸਨ, ਪਰ ਅਸਫਲਤਾਵਾਂ ਦਾ ਦੋਸ਼ ਵੀ ਖੁਦ ਤੇ ਲੈਂਦੇ ਸਨ। ਡਾ. ਕਲਾਮ ਕਹਿੰਦੇ ਸਨ ਕਿਕੋਈ ਵੀ ਅਸਫਲਤਾ ਮੇਰੀ ਅਸਫਲਤਾ ਹੈ, ਮੈਂ ਉਸ ਨਾਲ ਨਜਿੱਠ ਲਵਾਂਗਾ ਅਤੇ ਸਫਲਤਾ ਮਿਲਣ ਤੇ ਉਹ ਟੀਮ ਨੂੰ ਕਹਿੰਦੇ ਸਨ ਕਿ ਉਸ ਦਾ ਜਸ਼ਨ ਮਨਾਓ। ਇਸ ਤਰ੍ਹਾਂ ਉਹ ਟੀਮ ਨੂੰ ਉਤਸ਼ਾਹ ਨਾਲ ਭਰਦੇ ਸਨ। ਪਦਮ ਸ਼੍ਰੀ ਨਾਲ ਸਨਮਾਨਿਤ ਡਾ. ਰਾਮਾਰਾਓ ਨੇ ਕਿਹਾ ਕਿ ਸਵਦੇਸ਼ੀ ਸੁਪਰਸੋਨਿਕ ਮਲਟੀਪਲ ਟਾਰਗੇਟ ਹੈਂਡਲਿੰਗ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ, ਆਕਾਸ਼, ਮੇਕ ਇਨ ਇੰਡੀਆ ਦੀ ਇੱਕ ਸਫਲਤਾ ਦੀ ਕਹਾਣੀ ਹੈ। ਆਕਾਸ਼ ਨੇ ਦੇਸ਼ ਲਈ ਅਥਾਹ ਧਨ ਤੇ ਰੁਜ਼ਗਾਰ ਸਿਰਜਣ ਕਰ ਕੇ ਅਤੇ ਮਹੱਤਵਪੂਰਨ ਵਿਦੇਸ਼ੀ ਮੁਦਰਾ ਬਚਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਕਿਉਂਕਿ ਆਕਾਸ਼ ਪ੍ਰਦਰਸ਼ਨ ਅਤੇ ਲਾਗਤ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਪੱਧਰਤੇ ਪ੍ਰਤੀਯੋਗੀ ਹੈ, ਇਸ ਨੇ ਦੇਸ਼ ਦੇ ਅਕਸ ਨੂੰ ਇੱਕ ਅਜਿਹੇ ਦੇਸ਼ ਵਜੋਂ ਉਭਾਰਿਆ ਹੈ ਜੋ ਇੱਕ ਗੁੰਝਲਦਾਰ ਵਿਸ਼ਵ ਪੱਧਰੀ ਸੈਮ (ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ) ਪ੍ਰਣਾਲੀ ਦਾ ਵਿਕਾਸ, ਉਤਪਾਦਨ ਅਤੇ ਵਰਤੋਂ ਕਰ ਸਕਦਾ ਹੈ। ਇਸ ਐਕਸਪਰਟ ਟਾਕ ਦੇ ਬਾਅਦ, ਡਾ. ਪ੍ਰਹਿਲਾਦ ਰਾਮਾਰਾਓ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਆਧੁਨਿਕ ਅੰਤਰਿਕਸ਼ ਕੇਂਦਰ ਕੇਸੀਸੀਆਰਐੱਸਐੱਸਟੀ (KCCRSST) ਦਾ ਦੌਰਾ ਕੀਤਾ। ਇਹ ਕੇਂਦਰ ਵਿਦਿਆਰਥੀਆਂ ਨੂੰ ਅੰਤਰਿਕਸ਼ ਵਿਗਿਆਨ ਅਤੇ ਉਪਗ੍ਰਹਿ ਵਿਕਾਸ ਵਿੱਚ ਤਰਬੀਅਤ ਦੇਣ ਲਈ ਬਣਾਇਆ ਗਿਆ ਹੈ। ਉਨ੍ਹਾਂ ਨੇ ਇੱਥੇ ‘ਐਰੋਸਪੇਸ ਅਤੇ ਡਿਫੈਂਸ ਵਿੱਚ ਉਦਯੋਗ-ਅਧਾਰਿਤ ਹੁਨਰਾਂ ਨਾਲ ਪਾਠਕ੍ਰਮ ਨੂੰ ਬਿਹਤਰ ਬਣਾਉਣਾ’ ਵਿਸ਼ੇ ‘ਤੇ ਹੋਈ ਇਕ ਪੈਨਲ ਚਰਚਾ ਵਿੱਚ ਭਾਗ ਵੀ ਲਿਆ।

Leave a Reply

Your email address will not be published. Required fields are marked *