ਮਾਣਭੱਤਾ ਨਾ ਮਿਲਣ ਵਿਰੁਧ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਘੇਰਿਆ ਡਾਇਰੈਕਟਰ ਦਫ਼ਤਰ

0
Screenshot 2025-10-01 184152

(ਦੁਰਗੇਸ਼ ਗਾਜਰੀ)
ਚੰਡੀਗੜ੍ਹ, 1 ਅਕਤੂਬਰ : ਅੱਜ ਇਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਬੈਨਰ ਹੇਠ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੀਆਂ ਵਰਕਰਾਂ ਹੈਲਪਰਾਂ ਨੇ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਦੇ ਦਫ਼ਤਰ ਦਾ ਘਿਰਾਉ ਕੀਤਾ। ਵੱਡੀ ਗਿਣਤੀ ਵਿਚ ਇਕੱਠੀਆਂ ਹੋਈਆਂ ਆਗਣਵਾੜੀ ਵਰਕਰਾਂ ਹੈਲਪਰਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਆਗਣਵਾੜੀ ਵਰਕਰਾਂ ਹੈਲਪਰਾ ਨੂੰ ਮਾਣ ਭੱਤਾ ਦੇਣ ਵਿਚ ਅਸਫ਼ਲ ਰਹੀ ਹੈ। ਜਦ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਆਗਣਵਾੜੀ ਵਰਕਰਾਂ ਹੈਲਪਰਾ ਨੂੰ ਕਦੇ ਵੀ ਸਮੇਂ ਸਿਰ ਅਤੇ ਪੂਰਾ ਮਾਣ ਭੱਤਾ ਨਹੀਂ ਮਿਲਿਆ, ਹਮੇਸ਼ਾ ਅੱਧਾ ਮਾਣ ਭੱਤਾ ਮਿਲਦਾ ਹੈ ਅਤੇ ਉਹ ਵੀ ਛੇ-ਛੇ ਮਹੀਨੇ ਬੀਤ ਜਾਂਦੇ ਹਨ। ਕਈ ਵਾਰ 10 ਮਹੀਨੇ ਤੋਂ ਉਪਰ ਸਮਾਂ ਹੋ ਜਾਂਦਾ ਹੈ ਕਿ ਆਂਗਣਵਾੜੀ ਵਰਕਰਾਂ ਹੈਲਪਰਾ ਮਾਨ ਭੱਤੇ ਨੂੰ ਤਰਸਦੀਆਂ ਰਹਿੰਦੀਆਂ ਹਨ। ਉਹਨਾਂ ਦੇ ਕੰਮ ਕਰਨ ਤੋਂ ਬਾਅਦ ਮਾਣ ਭਤੇ ਨੂੰ ਉਡੀਕਦਿਆਂ ਤਿੱਥ ਤਿਉਹਾਰ ਵੀ ਚਲੇ ਜਾਂਦੇ ਹਨ ਸੋ ਪੰਜਾਬ ਦੀ ਸਰਕਾਰ ਦੀ ਇਹ ਬਹੁਤ ਵੱਡੀ ਨਕਾਮੀ ਹੈ ਕਿ ਉਹ ਸੈਂਟਰ ਵਲੋਂ ਮਿਲੇ ਫੰਡਾਂ ਨੂੰ ਹੋਰ ਕਿਸੇ ਥਾਂ ਤੇ ਵਰਤ ਕੇ ਆਂਗਣਵਾੜੀ ਵਰਕਰਾਂ ਹਲਪਰਾਂ ਨੂੰ ਹਮੇਸ਼ਾ ਪਰੇਸ਼ਾਨ ਕਰਦੀ ਹੈ ਅਤੇ ਉਹਨਾਂ ਦੀਆਂ ਲੋੜਾਂ ਉਹਨਾਂ ਨੂੰ ਅਣਗੌਲਿਆਂ ਕਰਕੇ ਉਹਨਾਂ ਨੂੰ ਮਾਨ ਭੱਤੇ ਤੋਂ ਵਰਵੇ ਰੱਖਦੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਮਜਬੂਰ ਕਰ ਰਿਹਾ ਹੈ ਕਿ ਰਾਸ਼ਨ ਕਾਰਡ ਧਾਰਕਾਂ ਦਾ ਈ-ਕੇ.ਵਾਈ.ਸੀ ਕੀਤਾ ਜਾਵੇ ਜੋ ਲੋਕ ਟ੍ਰੇਸ ਨਹੀਂ ਹੋ ਰਹੇ, ਉਹਨਾਂ ਨੂੰ ਲੱਭਿਆ ਜਾਵੇ। ਹਰਗੋਬਿੰਦ ਕੌਰ ਨੇ ਕਿਹਾ ਕਿ ਕੰਮ ਡੀਪੋ ਹੋਲਡਰਾਂ ਦਾ ਹੈ ਆਂਗਣਵਾੜੀ ਵਰਕਰਾਂ ਦਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਸਮਾਰਟ ਫ਼ੋਨ ਦੇਵੇ ਅਤੇ ਪੂਰਾ ਰੀਚਾਰਜ ਭੱਤਾ ਚਾਰਜ ਦੇਵੇ। ਆਂਗਣਵਾੜੀ ਕੇਂਦਰਾਂ ਵਿਚ ਬੱਚੇ ਭੇਜੇ ਜਾਣ ਕਿਉਂਕਿ ਬੱਚੇ ਸਕੂਲਾਂ ਵਿਚ ਬੈਠੇ ਹਨ। ਉਹਨਾਂ ਨੇ ਕਿਹਾ ਕਿ ਜਦ ਤਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਸੰਘਰਸ਼ ਜਾਰੀ ਰੱਖਾਂਗੇ ਵਿਭਾਗ ਵਲੋਂ ਭਰੋਸਾ ਦਿੱਤਾ ਗਿਆ ਕਿ ਦੋ ਦਿਨ ਦੇ ਅੰਦਰ ਅੰਦਰ ਉਹਨਾਂ ਦਾ ਮਾਨ ਭੱਤਾ ਪਾਸ ਕਰਕੇ ਥੱਲੇ ਦਫਤਰਾਂ ਵਿਚ ਭੇਜਿਆ ਜਾਊਗਾ। ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਦੋ ਦਿਨਾਂ ਦੇ ਅੰਦਰ ਅੰਦਰ ਮਾਨਭੱਤਾ ਨਾ ਭੇਜਿਆ ਗਿਆ ਤਾਂ ਵਿਭਾਗੀ ਮੰਤਰੀ ਬਲਜੀਤ ਕੌਰ ਦਾ ਘਿਰਾਉ ਕਰਨਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਵਿਭਾਗ ਦੀ ਹੋਵੇਗੀ। ਅੱਜ ਦੇ ਇਸ ਰੋਸ ਪ੍ਰਦਰਸ਼ਨ ਨੂੰ ਸਿੰਦਰਪਾਲ ਕੌਰ ਥਾਂਦੇਵਾਲਾ, ਸਤਵੰਤ ਕੌਰ ਭੋਗਪੁਰ, ਗੁਰਮੀਤ ਕੌਰ ਬਠਿੰਡਾ, ਦਲਜੀਤ ਕੌਰ ਬਰਨਾਲਾ, ਗੁਰਅੰਮ੍ਰਿਤ ਕੌਰ ਲੁਧਿਆਣਾ, ਸੁਨਿਰਮਲ ਕੌਰ ਗੁਰਦਾਸਪੁਰ, ਮਨਜੀਤ ਕੌਰ ਕਪੂਰਥਲਾ, ਜਤਿੰਦਰ ਕੌਰ ਚੋਹਲਾ ਸਾਹਿਬ ,ਰੇਸ਼ਮਾ ਰਾਣੀ ਫਾਜ਼ਲਿਕਾ, ਸੀਲਾ ਰਾਣੀ ਫਾਜ਼ਿਲਕਾ ਮਨਜੀਤ ਕੌਰ ਬਰਿਆਲੀ, ਦਲਜੀਤ ਕੌਰ ਰੋਪੜ, ਖੁਸ਼ਪਾਲ ਕੌਰ ਫਰੀਦਕੋਟ, ਕੁਲਵੰਤ ਕੌਰ ਲੁਹਾਰਾ, ਸਰਬਜੀਤ ਕੌਰ ਬਾਘਾ ਪੁਰਾਣਾ, ਸ਼ਿੰਦਰਪਾਲ ਕੌਰ ਝਨੀਰ, ਪਰਮਜੀਤ ਕੌਰ ਰੁਲਦੂ ਵਾਲਾ, ਕਿਰਨਜੀਤ ਕੌਰ ਮਲੋਟ, ਕੁਲਜੀਤ ਕੌਰ ਗੁਰੂ ਹਰ ਸਹਾਇ, ਸੰਤੋਸ਼ ਕੌਰ ਵੇਰਕਾ, ਹਰਪਿੰਦਰ ਕੌਰ ਸ੍ਰੀ ਹਰਗੋਬਿੰਦਪੁਰ, ਗੁਰਪ੍ਰੀਤ ਕੌਰ ਗੋਲਵੜ, ਆਦਿ ਆਗੂਆਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *