ਸਾਂਈ ਸਲੀਮ ਸੁਲਤਾਨੀ ਦੀ ਦੇਖ ਰੇਖ ‘ਚ ਮਨਾਇਆ 37ਵਾਂ ਸਲਾਨਾ ਵਿਸ਼ਵ ਸ਼ਾਂਤੀ ਦਿਵਸ


ਫਿਲੌਰ/ਅੱਪਰਾ, 29 ਸਤੰਬਰ (ਦੀਪਾ)
ਦਾਤਾ ਦਰਬਾਰ ਗੁਰਾਇਆ (ਜਲੰਧਰ) ਵਿਖੇ 37ਵੇਂ ਸਲਾਨਾ ਵਿਸ਼ਵ ਸ਼ਾਂਤੀ ਨੂੰ ਸਮਰਪਿਤ ਜੋੜ ਮੇਲੇ ਦੌਰਾਨ ਮੈਸੰਜਰ ਆਫ ਪੀਸ ਮਿਸ਼ਨ ਇੰਡੀਆ ਦੂਆਰਾ 9ਵਾਂ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਡੇਰਾ ਮੁਖੀ ਉਪ ਗੱਦੀ ਨਸ਼ੀਨ ਸ਼ਾਂਤੀ ਦੂਤ ਸਾਂਈ ਸਲੀਮ ਸੁਲਤਾਨੀ ਦੀ ਦੇਖ ਰੇਖ ਹੇਠ ਮਨਾਇਆ ਗਿਆ। ਇਸ ਮੌਕੇ ਖਾਸ ਤੌਰ ਤੇ ਨਗਰ ਕੋੰਸਲ ਗਰਾਇਆ ਦੇ ਪ੍ਰਧਾਨ ਹਰਮੇਸ਼ ਲਾਲ ਜੀ ਪਹੁੰਚੇ ਇਸ ਮੌਕੇ ਮੈਸੰਜਰ ਆਫ ਪੀਸ ਮਿਸ਼ਨ ਦੇ ਮੁੱਖ ਪਰਚਾਰਕ, ਉਪ ਚੇਅਰਮੈਨ ਅਤੇ ਉੱਘੇ ਸਮਾਜ ਸੇਵਕ ਸੰਜੀਵ ਹੀਰ ਵਲੋਂ ਸ਼ਾਂਤੀ ਪੁਰਸਕਾਰ 2025 ਨਾਂਵਾਂ ਦੀ ਘੋਸ਼ਣਾ ਕੀਤੀ ਗਈ ਜਿਸ ਵਿਚ ਐਡਵੋਕੇਟ ਨਸੀਮ ਖਾਨ ਨੂੰ ਆਪਣੇ ਪੇਸ਼ੇ ਵਕਾਲਤ ਵਿੱਚ ਵਧੀਆ ਸੇਵਾਵਾਂ ਅਤੇ ਹੈਪੀ ਮਾਹੀ ਨੂੰ ਖ਼ੂਨ ਦਾਨ ਦੀ ਮਹਾਨ ਸੇਵਾ ਕਰਨ ਕਰਕੇ ਨਾਮਜ਼ਦ ਕੀਤਾ ਗਿਆ, ਇਸ ਮੌਕੇ ਸਲੀਮ ਸੁਲਤਾਨੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਜੋਕੇ ਸਮੇ ਵਿੱਚ ਇਨਸਾਨ ਨੇ ਸਭ ਕੁਝ ਪ੍ਰਾਪਤ ਕਰ ਲਿਆ ਪਰ ਆਪਣੀ ਸ਼ਾਂਤੀ ਤੇ ਸਕੂਨ ਨੂੰ ਗਵਾ ਲਿਆ ਜਿਸ ਕਰਕੇ ਇਨਸਾਨੀ ਜਿੰਦਗੀ ਵਿੱਚ ਬੀਮਾਰੀਆਂ, ਫਿਕਰਮੰਦੀ ਤੇ ਭੇਰੋਸਗੀ ਦਾ ਮਾਹੌਲ ਬਣ ਗਿਆ ਹੈ, ਸੋ ਇਸ ਲਈ ਇਨਸਾਨ ਨੂੰ ਇਸ ਮਾਹੌਲ ਚੋ ਨਿਕਲਣਾ ਚਾਹੀਦਾ ਹੈ ਤੇ ਇੱਕ ਅਮਨ ਅਮਾਨ ਦੀ ਜਿੰਦਗੀ ਬਤੀਤ ਕਰਨੀ ਚਾਹੀਦੀ ਹੈ। ਇਸ ਮੌਕੇ ਹਰਜਿੰਦਰ ਕੁਮਾਰ ਰਾਸ਼ਟਰੀ ਕੋਆਰਡੀਨੇਟਰ, ਹੈਪੀ ਗੁਰਾਇਆ ਸਿੰਗਰ, ਅਮਨ, ਤੇ ਆਈ ਵੱਡੀ ਗਿਣਤੀ ਚ ਸੰਗਤ ਹਾਜ਼ਿਰ ਸਨ।