ਪੰਜਾਬੀ ਤੇ ਸਿੱਖ ਕੌਮ ਕਦੇ ਵੀ ਦੇਸ਼ ਵਿਰੁਧ ਨਹੀਂ ਜਾ ਸਕਦੇ : ਦਿਲਜੀਤ


ਦਿਲਜੀਤ ਦੋਸਾਂਝ ਨੇ ਭਾਰਤ-ਪਾਕਿ ਮੈਚ ‘ਤੇ ਚੁੱਕੇ ਸਵਾਲ
ਚੰਡੀਗੜ੍ਹ/ ਮਲੇਸ਼ੀਆ, 25 ਸਤੰਬਰ (ਨਿਊਜ਼ ਟਾਊਨ ਨੈਟਵਰਕ) : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਸਰਦਾਰਜੀ 3 ਵਿਵਾਦ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਭਾਰਤ-ਪਾਕਿਸਤਾਨ ਮੈਚ ਬਾਰੇ ਵੀ ਸਵਾਲ ਚੁੱਕੇ ਹਨ। ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਇਕ ਸ਼ੋਅ ਦੌਰਾਨ ਕਿਹਾ ਕਿ ਉਨ੍ਹਾਂ ਦੀ ਫਿਲਮ ਸਰਦਾਰ ਜੀ -3 ਫਰਵਰੀ ’ਚ ਬਣੀ ਸੀ ਪਰ ਪਾਕਿਸਤਾਨ ਨਾਲ ਇਹ ਸਾਰੇ ਮੈਚ ਹੁਣ ਖੇਡੇ ਜਾ ਰਹੇ ਹਨ। ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਪਹਿਲਗਾਮ ਹਮਲਾਵਰਾਂ ਨੂੰ ਸਖ਼ਤ ਸਜ਼ਾ ਮਿਲੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬੀ ਅਤੇ ਸਿੱਖ ਕੌਮ ਕਦੇ ਵੀ ਦੇਸ਼ ਦੇ ਖਿਲਾਫ ਨਹੀਂ ਜਾ ਸਕਦੀ ਹੈ। ਦੱਸਣਯੋਗ ਹੈ ਕਿ ਦਿਲਜੀਤ ਇਸ ਸਮੇਂ ਮਲੇਸ਼ੀਆ ਵਿੱਚ ਆਪਣੇ ਓਰਾ ਟੂਰ ‘ਤੇ ਹਨ ਅਤੇ ਉਨ੍ਹਾਂ ਦਾ ਪਹਿਲਾ ਸ਼ੋਅ ਕੱਲ੍ਹ ਰਾਤ ਹੋਇਆ। ਦਿਲਜੀਤ ਦੋਸਾਂਝ ਨੇ ਆਪਣੀ ਗਾਇਕੀ ਨਾਲ ਜਿੱਥੇ ਸਟੇਜ ਤੋਂ ਰੰਗ ਬਣੇ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਭਾਰਤ ਪਾਕਿਸਤਾਨ ਵਿਚਾਲੇ ਹੋ ਰਹੇ ਮੈਚਾਂ ਨੂੰ ਲੈਕੇ ਸਵਾਲ ਵੀ ਚੁੱਕ ਰਹੇ ਹਨ।