ਰਾਜ ਕੁੰਦਰਾ ਨੇ ਧੋਖਾਧੜੀ ਦੇ 60 ਕਰੋੜ ‘ਚੋਂ 15 ਕਰੋੜ ਸ਼ਿਲਪਾ ਦੇ ਖਾਤੇ ’ਚ ਪਾਏ ਸਨ

0
WhatsApp Image 2025-09-25 at 8.23.45 PM


ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਕੀਤਾ ਪ੍ਰਗਟਾਵਾ
(ਨਿਊਜ਼ ਟਾਊਨ ਨੈਟਵਰਕ)


ਮੁੰਬਈ , 25 ਸਤੰਬਰ : ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ ਨੇ ਸ਼ਿਲਪਾ ਸ਼ੈਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨਾਲ ਜੁੜੇ ਕਥਿਤ 60 ਕਰੋੜ ਰੁਪਏਦੀ ਧੋਖਾਧੜੀ ਮਾਮਲੇ ’ਚ ਨਵਾਂ ਪ੍ਰਗਟਾਵਾ ਕੀਤਾ ਹੈ। ਏਜੰਸੀ ਨੇ ਦਾਅਵਾ ਕੀਤਾ ਕਿ ਰਾਜ ਕੁੰਦਰਾ ਨੇ 60 ਕਰੋੜ ਰੁਪਇਆਂਵਿਚੋਂ 15 ਕਰੋੜ ਰੁਪਏ ਸ਼ਿਲਪਾ ਸ਼ੈਟੀ ਦੀ ਕੰਪਨੀ ਦੇ ਖਾਤੇ ਵਿਚ ਪਾਏ ਸਨ। ਹੁਣ ਇਸ ਮਾਮਲੇ ’ਚ ਸ਼ਿਲਪਾ ਸ਼ੈਟੀ ਨੂੰ ਜਲਦੀ ਹੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਿਲਪਾ ਸ਼ੈਟੀ ਤੋਂ ਇੰਨੀ ਵੱਡੀ ਰਕਮ ਦੇ ਟਰਾਂਸਫਰ ਦਾ ਕਾਰਨ ਜਾਨਣਾ ਚਾਹੁੰਦੇ ਹਨ। ਈ.ਓ.ਡਬਲਿਊ. ਦੇ ਸੂਤਰਾਂ ਅਨੁਸਾਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਲਪਾ ਤੋਂ ਪੁੱਛਗਿੱਛ ਦੌਰਾਨ ਇਹ ਪਤਾ ਲਗਾਉਣਾ ਹੈ ਕਿ ਇਹ ਕਿਸੇ ਇਸ਼ਤਿਹਹਾਰ ਜਾਂ ਵਪਾਰਕ ਖਰਚ ਨਾਲ ਜੁੜਿਆ ਸੀ। ਕਿਉਂਕਿ ਆਮ ਪ੍ਰਮੋਸ਼ਨ ਐਕਟੀਵਿਟੀ ’ਤੇ ਇੰਨਾ ਜ਼ਿਆਦਾ ਖਰਚਾ ਕਰਨਾ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਿਹਾ। ਜਾਂਚ ਦੌਰਾਨ ਇਹ ਵੀ ਦੇਖਿਆ ਜਾਵੇਗਾ ਕਿ ਸ਼ਿਲਪਾ ਦੀ ਕੰਪਨੀ ਨੇ ਇੰਨੀ ਵੱਡੀ ਅਮਾਊਂਟ ਦਾ ਇਨਵਾਈਸ ਕਿਸ ਅਧਾਰ ’ਤੇ ਜਾਰੀ ਕੀਤਾ। ਜਾਂਚ ਦੌਰਾਨ ਇਹ ਵੀ ਪਤਾ ਚਲਿਆ ਹੈ ਕਿ ਈਓਡਬਲਿਊ ਵੱਲੋਂ ਮੰਗੇ ਗਏ ਜ਼ਰੂਰੀ ਦਸਤਾਵੇਜ਼ ਨਹੀਂ ਦਿਖਾਏ। ਰੈਜੂਲਿਊਸ਼ਨ ਪਰਸਨੈਲਿਟੀ ਨੂੰ ਪਹਿਲਾਂ ਪੁੱਛਗਿੱਛ ਲਈ ਬੁੁਲਾਇਆ ਗਿਆ ਸੀ, ਪਰ ਜ਼ਰੂਰੀ ਦਸਤਾਵੇਜ਼ ਨਹੀਂ ਦਿਖਾਏ, ਜਿਸ ਕਾਰਨ ਜਾਂਚ ’ਚ ਦੇਰੀ ਹੋਈ ਹੈ।

Leave a Reply

Your email address will not be published. Required fields are marked *