ਖਰੜ ਦੇ ਪਿੰਡ ਜੰਡਪੁਰ ਦੇ ‘ਨਰਾਤੇ ਮੇਲੇ’ ਦਾ ਪੋਸਟਰ ਰਿਲੀਜ਼


ਖਰੜ, 19 ਸਤੰਬਰ (ਅਵਤਾਰ ਸਿੰਘ):
ਨਗਰ ਕੌਸਲ ਖਰੜ ਦੀ ਹਦੂਦ ਅੰਦਰ ਪੈਂਦੇ ਪਿੰਡ ਜੰਡਪੁਰ ਵਿਖੇ 25 ਤੋਂ 27 ਸਤੰਬਰ ਤੱਕ ‘ਨਰਾਤੇ ਮੇਲਾ’ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮਨਜੀਤ ਸਿੰਘ ਨੰਬਰਦਾਰ ਜੰਡਪੁਰ ਨੇ ਦਸਿਆ ਕਿ 27 ਸਤੰਬਰ ਸ਼ਾਮ ਨੂੰ ਕਾਂਸ਼ੀ ਨਾਥ ਅਤੇ ਗੁਰੀ ਮਾਮੂਪੁਰੀ ਗੁਣਗਾਣ ਕਰਨਗੇ। ਇਸ ਸਮਾਗਮ ਵਿਚ ਪਿੰਡ, ਇਲਾਕਾ ਨਿਵਾਸੀਆਂ ਤੋਂ ਇਲਾਕਾ ਦੂਰ ਦਰਾਂਡੇ ਤੋਂ ਸ਼ਰਧਾਲੂ ਅਤੇ ਸੰਗਤਾਂ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਦਸਿਆ ਕਿ ਨਰਾਤੇ ਮੇਲੇ ਨੂੰ ਅੱਗੇ ਲੈ ਕੇ ਪੋਸਟਰ ਰਲੀਜ਼ ਕੀਤਾ ਗਿਆ। ਇਸ ਮੌਕੇ ਸੁਰੇਸ਼ ਸ਼ਰਮਾ, ਦਲਜੀਤ ਸਿੰਘ ਫੌਜੀ ਜੰਡਪੁਰ, ਇੰਦਰਾ ਜੰਡਪੁਰ, ਸੁਖਵਿੰਦਰ ਸਿੰਘ ਤਿਊੜ, ਪਿ੍ਰੰਸ ਤਿਊੜ,ਸਾਹਿਲ ਰਾਣਾ, ਮਨਰਾਜ ਸਿੰਘ ਨੰਬਰਦਾਰ, ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ ਥਿੰਦ ਨੰਬਰਦਾਰ ਸਮੇਤ ਹੋਰ ਆਗੂ ਹਾਜ਼ਰ ਸਨ।
