ਬਠਿੰਡਾ ਦੇ ਪਿੰਡ ਜੀਦਾ ਵਿਖੇ ਬੰਬ ਬਲਾਸਟ ਸੰਬੰਧੀ ਮੁਲਜ਼ਮ ਦੇ ਘਰ ਪਹੁੰਚੀਆਂ ਸਪੈਸ਼ਲ ਜਾਂਚ ਟੀਮਾਂ


ਬਠਿੰਡਾ, 19 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਬਠਿੰਡਾ ਦੇ ਪਿੰਡ ਜੀਦਾ ਦੇ ਵਿੱਚ ਹੋਏ ਬੰਬ ਬਲਾਸਟ ਤੋਂ ਬਾਅਦ ਲਗਾਤਾਰ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਦਿੱਲੀ ਤੋਂ ਸਪੈਸ਼ਲ ਆਰਮੀ ਦੀ ਟੀਮਾਂ ਇਸ ਬਲਾਸਟ ਵਾਲੇ ਕੈਮੀਕਲ ਨੂੰ ਨਸ਼ਟ ਕਰ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਕੈਮੀਕਲ ਨੂੰ ਨਸ਼ਟ ਕਰ ਦਿੱਤਾ ਜਾਏਗਾ। ਇਸ ਬਾਰੇ ਡੀਐਸਪੀ ਦਾ ਕਹਿਣਾ ਹੈ ਕਿ ਆਰੋਪੀ ਗੁਰਪ੍ਰੀਤ ਸਿੰਘ ਰਿਮਾਂਡ ‘ਤੇ ਪੁੱਛਗੀਛ ਕੀਤੀ ਜਾਵੇਗੀ।
