ਹੁਣ EVM ‘ਚ ਨਜ਼ਰ ਆਉਣਗੀਆਂ ਉਮੀਦਵਾਰਾਂ ਦੀਆਂ ਰੰਗਦਾਰ ਤਸਵੀਰਾਂ

0
WhatsApp Image 2025-09-17 at 6.52.07 PM

(ਦੁਰਗੇਸ਼ ਗਾਜਰੀ)
ਚੰਡੀਗੜ੍ਹ, 17 ਸਤੰਬਰ: ਭਾਰਤੀ ਚੋਣ ਕਮਿਸ਼ਨ ਨੇ ਈ.ਵੀ.ਐਮ. ਬੈਲਟ ਪੇਪਰਾਂ ਦੀ ਸਪਸ਼ਟਤਾ ਅਤੇ ਪੜ੍ਹਨਯੋਗਤਾ ਨੂੰ ਹੋਰ ਬਿਹਤਰ ਬਣਾਉਣ ਲਈ ਚੋਣ ਸੰਚਾਲਨ ਨਿਯਮ, 1961 ਦੇ ਨਿਯਮ 49ਬੀ ਤਹਿਤ ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ। ਇਹ ਪਹਿਲਕਦਮੀ ਚੋਣ ਪ੍ਰਕਿਰਿਆਵਾਂ ਨੂੰ ਸੁਚਾਰੂ ਅਤੇ ਹੋਰ ਬਿਹਤਰ ਬਣਾਉਣ ਅਤੇ ਵੋਟਰਾਂ ਲਈ ਸਹੂਲਤ ਵਧਾਉਣ ਦੇ ਮੱਦੇਨਜ਼ਰ ਪਿਛਲੇ 6 ਮਹੀਨਿਆਂ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਪਹਿਲਾਂ ਹੀ ਕੀਤੀਆਂ ਗਈਆਂ 28 ਪਹਿਲਕਦਮੀਆਂ ਦੀ ਤਰਜ਼ ਤੇ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਵਾਰ ਈਵੀਐਮ ਬੈਲਟ ਪੇਪਰ `ਤੇ ਉਮੀਦਵਾਰਾਂ ਦੀਆਂ ਰੰਗਦਾਰ ਤਸਵੀਰਾਂ ਹੋਣਗੀਆਂ। ਸਹੀ ਤੇ ਸਪੱਸ਼ਟ ਦਿਖਣ ਲਈ ਉਮੀਦਵਾਰ ਦਾ ਚਿਹਰਾ ਫੋਟੋ ਸਪੇਸ ਦੇ ਤਿੰਨ-ਚੌਥਾਈ ਹਿੱਸੇ ਵਿੱਚ ਨਜ਼ਰ ਆਵੇਗਾ। ਉਮੀਦਵਾਰਾਂ/ਨੋਟਾ ਦੇ ਸੀਰੀਅਲ ਨੰਬਰ ਭਾਰਤੀ ਅੰਕਾਂ ਦੇ ਅੰਤਰਰਾਸ਼ਟਰੀ ਰੂਪ ਵਿੱਚ ਛਾਪੇ ਜਾਣਗੇ। ਫੌਂਟ ਦਾ ਸਾਈਜ਼ 30 ਅਤੇ ਸਪੱਸ਼ਟਤਾ ਲਈ ਬੋਲਡ ਹੋਵੇਗਾ। ਇਕਸਾਰਤਾ ਨੂੰ ਯਕੀਨੀ ਬਣਾਉਣ ਲਈ, ਸਾਰੇ ਉਮੀਦਵਾਰਾਂ/ ਦੇ ਨਾਮ ਇੱਕੋ ਕਿਸਮ ਦੇ ਫੌਂਟ ਅਤੇ ਆਸਾਨੀ ਨਾਲ ਪੜ੍ਹੇ ਜਾਣ ਲਈ ਕਾਫ਼ੀ ਵੱਡੇ ਫੌਂਟ ਆਕਾਰ ਵਿੱਚ ਛਾਪੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਬੈਲਟ ਪੇਪਰ 70 ਪੇਪਰ ਉੱਤੇ ਛਾਪੇ ਜਾਣਗੇ। ਵਿਧਾਨ ਸਭਾ ਚੋਣਾਂ ਲਈ, ਨਿਰਧਾਰਤ ਆਰਜੀਬੀ ਵਾਲੇ ਗੁਲਾਬੀ ਰੰਗ ਦੇ ਪੇਪਰ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਬਿਹਾਰ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਅੱਪਗ੍ਰੇਡ ਕੀਤੇ ਬੈਲਟ ਪੇਪਰਾਂ ਦੀ ਵਰਤੋਂ ਕੀਤੀ ਜਾਵੇਗੀ।

Leave a Reply

Your email address will not be published. Required fields are marked *