ਭਾਜਪਾ ਖਰੜ ਮੰਡਲ ਪ੍ਰਧਾਨ 3 ਦੀ ਸਮੁੱਚੀ ਟੀਮ ਨੇ ਰਣਜੀਤ ਗਿੱਲ ਨਾਲ ਕੀਤੀ ਮੁਲਾਕਾਤ


ਖਰੜ, 11 ਸਤੰਬਰ (ਸੁਮਿਤ ਭਾਖੜੀ) :
ਅੱਜ ਭਾਜਪਾ ਦਫਤਰ ਖਰੜ ਵਿਖੇ ਮੰਡਲ ਪ੍ਰਧਾਨ ਸੁਖਬੀਰ ਰਾਣਾ ਨੇ ਆਪਣੀ ਸਮੁੱਚੀ ਟੀਮ ਦੇ ਨਾਲ ਰਾਣਾ ਰਣਜੀਤ ਸਿੰਘ ਗਿੱਲ ਨਾਲ ਮੀਟਿੰਗ ਕਰਕੇ ਉਨਾਂ ਦਾ ਸਨਮਾਨ ਕੀਤਾ ਅਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ। ਉਨਾਂ ਕਿਹਾ ਕਿ ਰਣਜੀਤ ਸਿੰਘ ਗਿੱਲ ਦੇ ਆਉਣ ਨਾਲ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਸ਼ਹਿਰ ਚ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਚਰਚਾ ਕਰਨ ਤੋਂ ਇਲਾਵਾ ਭਾਜਪਾ ਮੰਡਲ ਨੇ ਗਿੱਲ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਗਿੱਲ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਚ ਗਤਵਿਧੀਆਂ ਹੋਰ ਤੇਜ਼ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤਕ ਪਹੁੰਚਾਉਣ ਤਾਂ ਜੋ ਲੋਕ ਪਾਰਟੀ ਪ੍ਰਤੀ ਜਾਗਰੂਕ ਹੋ ਸਕਣ। ਮੰਡਲ ਉਨਾਂ ਦੇ ਨਾਲ ਆਰਐਲ ਕੱਕੜ, ਵਿਦੁਤ ਦਾਸ ਨਰੇਸ਼ ਸਿੰਗਲਾ, ਮਹਿੰਦਰ ਰਾਣਾ, ਗੁਰਜੰਟ ਸਿੰਘ, ਸੰਦੀਪ ਕੁਮਾਰ, ਰਾਮ ਵਿਨੋਦ, ਕੁਲਵਿੰਦਰ ਸਿੰਘ, ਅਰਜੁਨ ਸਿੰਘ, ਸ਼ਿਵ ਰਾਣਾ, ਰਣਵੀਰ ਝੰਜੇੜੀ, ਰਾਮ ਸਰੂਪ ਬਡਾਲਾ, ਸ਼ਰਮਮਿਲਾ ਠਾਕੁਰ ਅਤੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਹਾਜ਼ਰ ਸਨ।