ਪੰਚਾਇਤ ਯੂਨੀਅਨ ਫਗਵਾੜਾ ਨੇ ਹੜ੍ਹ ਪੀੜ੍ਹਤਾਂ ਦੀਆਂ ਘਟਾਈਆਂ ਮੁ਼ਸ਼ਕਲਾਂ!

0
Screenshot 2025-09-08 195930

ਰਾਸ਼ਨ ਵੰਡਣ ਦੇ ਨਾਲ ਭੁੱਖੇ-ਭਾਣੇ ਪਸ਼ੂਆਂ ਲਈ ਵੀ ਚਾਰੇ ਦਾ ਕਰਾਇਆ ਬੰਦੋਬਸਤ

ਫਗਵਾੜਾ, 8 ਸਤੰਬਰ (ਸੁਸ਼ੀਲ ਸ਼ਰਮਾ) : ਪੰਚਾਇਤ ਯੂਨੀਅਨ ਫਗਵਾੜਾ ਵਲੋਂ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ ਸਰਪੰਚ ਮਾਧੋਪੁਰ ਅਤੇ ਮੀਤ ਪ੍ਰਧਾਨ ਰਣਜੀਤ ਸਿੰਘ ਨੰਗਲਮੱਝਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੇ ਹੜ੍ਹ ਪੀੜ੍ਹਤ ਪਰਿਵਾਰਾਂ ਨੂੰ ਲੋੜ ਅਨੁਸਾਰ ਤਰਪਾਲਾਂ ਅਤੇ ਰਾਸ਼ਨ ਦੀ ਵੰਡ ਕੀਤੀ। ਇਸ ਤੋਂ ਇਲਾਵਾ ਹੜ੍ਹਾਂ ਦੀ ਮਾਰ ਝੱਲ ਰਹੇ ਪਸ਼ੂਆਂ ਲਈ ਚਾਰਾ ਵੀ ਭੇਟ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਨਰਿੰਦਰ ਸਿੰਘ ਮਾਧੋਪੁਰ ਅਤੇ ਰਣਜੀਤ ਸਿੰਘ ਸਰਪੰਚ ਨੰਗਲਮੱਝਾ ਨੇ ਦੱਸਿਆ ਕਿ ਯੂਨੀਅਨ ਵਲੋਂ ਫਗਵਾੜਾ ਬਲਾਕ ਦੇ ਹੜ੍ਹ ਪੀੜ੍ਹਤਾਂ ਦੀ ਮੱਦਦ ਦਾ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਮੁਸੀਬਤ ਦੀ ਇਸ ਘੜੀ ਵਿੱਚ ਯੂਨੀਅਨ ਹੜ੍ਹ ਪੀੜ੍ਹਤ ਪਰਿਵਾਰਾਂ ਅਤੇ ਕਿਸਾਨਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਹਨਾਂ ਭਰੋਸਾ ਦਿੱਤਾ ਕਿ ਆਉਂਦੇ ਦਿਨਾਂ ਵਿੱਚ ਵੀ ਇਹ ਉਪਰਾਲਾ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ ਉਹਨਾਂ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਤੋਂ ਪੁਰਜੋਰ ਮੰਗ ਕੀਤੀ ਕਿ ਜਿਹਨਾਂ ਕਿਸਾਨਾ ਦੀਆਂ ਫਸਲਾ ਦਾ ਨੁਕਸਾਨ ਹੋਇਆ ਹੈ, ਉਹਨਾਂ ਨੂੰ ਪ੍ਰਤੀ ਖੇਤ ਬਣਦਾ ਉਚਿਤ ਮੁਆਵਜਾ ਦਿੱਤਾ ਜਾਵੇ। ਇਸ ਦੇ ਨਾਲ ਹੀ ਢਹੇ ਅਤੇ ਨੁਕਸਾਨੇ ਗਏ ਮਕਾਨਾ ਦਾ ਮੁਆਵਜਾ ਵੀ ਤੁਰੰਤ ਦਿੱਤਾ ਜਾਵੇ। ਪੰਚਾਇਤ ਯੂਨੀਅਨ ਨੇ ਫਗਵਾੜਾ ਪ੍ਰਸ਼ਾਸਨ ਵਲੋਂ ਪੀੜ੍ਹਤ ਪਰਿਵਾਰਾਂ ਨੂੰ ਸਹੂਲਤ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਯੂਨੀਅਨ ਦੇ ਕੈਸ਼ੀਅਰ ਰਿੰਪਲ ਕੁਮਾਰ ਸਰਪੰਚ ਵਜੀਦੋਵਾਲ, ਆਗਿਆਪਾਲ ਸਿੰਘ ਸਰਪੰਚ ਖਲਵਾੜਾ, ਸੁਰਿੰਦਰ ਸਿੰਘ ਸਰਪੰਚ ਖਲਵਾੜਾ ਕਲੋਨੀ, ਵਿਜੇ ਕੁਮਾਰ ਸਰਪੰਚ ਢੱਕ ਪੰਡੋਰੀ, ਕੁਲਦੀਪ ਕੁਮਾਰ ਸਰਪੰਚ ਜਗਤਪੁਰ ਜੱਟਾਂ, ਬਲਜੀਤ ਸਿੰਘ ਜੋਹਲ ਸਰਪੰਚ ਪੰਡਵਾ, ਪੁਰਸ਼ੋਤਮ ਲਾਲ ਸਰਪੰਚ ਵਾਹਦ, ਹਰਿੰਦਰ ਸਿੰਘ ਸਰਪੰਚ ਨੰਗਲ ਮੱਝਾ, ਸਾਬਕਾ ਸਰਪੰਚ ਰਾਮਪਾਲ ਸਾਹਨੀ, ਠੇਕੇਦਾਰ ਯੋਗੀ ਲਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *