‘ਜਜ਼ਬਾ ਪੰਜਾਬ ਦਾ ਨਾ ਹੜ੍ਹਿਆ’ ਗੀਤ ਪੰਜਾਬੀਆਂ ਦੇ ਬੁਲੰਦ ਹੌਂਸਲੇ ਦਾ ਪ੍ਰਤੀਕ


ਚੰਡੀਗੜ੍ਹ, 8 ਸਤੰਬਰ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਵਿਚ ਆਏ ਜਾਂ ਲਿਆਂਦੇ ਹੜ੍ਹਾਂ ਵਿਚ ਭਾਵੇ ਅੱਧਾ ਪੰਜਾਬ ਪ੍ਰਭਾਵਿਤ ਹੋ ਗਿਆ ਹੈ ਅਤੇ ਸਭ ਕੁਝ ਲੁੱਟ ਪੁੱਟ ਗਿਆ ਚਲਦੇ ਤੇਜ਼ ਪਾਣੀ ਵਹਾ ਨਾਲ ਪਰ ਪੰਜਾਬੀਆਂ ਦੇ ਜਜ਼ਬੇ ਅਤੇ ਹੌਸਲੇ ਨੂੰ ਨਹੀ ਰੌੜ ਸਕਿਆ ਪਾਣੀ ਅਤੇ ਸਿਆਸਤ। ਗੀਤਕਾਰ ਤੇ ਗਾਇਕ ਸਰਬੰਸ ਪ੍ਰਤੀਕ ਸਿੰਘ ਨੇ ਨਿਰਮਾਤਾ ਗੁਰਜੋਤ ਸਿੰਘ, ਹਾਈਫਲੇਮ ਮਿਊਜ਼ਿਕ ਰਾਹੀ ਪੰਜਾਬੀਆਂ ਦੇ ਚੜਦੀ ਕਲਾ ਵਿੱਚ ਰਹਿਣ ਵਾਲੇ ਸੁਭਾਅ ਅਤੇ ਪੰਜਾਬ ਨੂੰ ਥੱਲੇ ਲਾਉਣ ਦੀ ਸਿਆਸਤ ਨੂੰ ਗੀਤ, “ਸਾਰਾ ਕੁਝ ਤਾਂ ਹੜ੍ਹਾ ਕੇ ਪਾਣੀ ਲੈ, ਪਰ ਜਜ਼ਬਾ ਪੰਜਾਬ ਦਾ ਨਾ ਹੜ੍ਹਿਆਂ ” ਰਾਹੀ ਪੇਸ਼ ਕੀਤਾ ਹੈ। ਗਾਇਕ ਸਰਬੰਸ ਪ੍ਰਤੀਕ ਸਿੰਘ ਨੇ ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਅਪਣਾਈ ਬੇਰੁੱਖੀ ਤੇ ਅਣਦੇਖੀ ਨੂੰ ਆਪਣੇ ਸ਼ਬਦਾਂ ਵਿਚ ਪਰੋਇਆਂ ਹੈ। ਸਰਬੰਸ ਨੇ ਦੱਸਿਆ ਕਿ ਕਲਾਕਾਰ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ ਉਸ ਨੇ ਪੰਜਾਬ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵਿਚਰ ਰਹੀਆਂ ਸਿਆਸੀ ਪਾਰਟੀਆਂ ਨੂੰ ਬਿਨਾਂ ਸਿਆਸੀ ਵਿਖਾਵਾ ਕਰੇ ਵਿਚਰਨ ਦੀ ਅਪੀਲ ਕੀਤੀ ਹੈ।