ਪ੍ਰੇਮ ਵਿਆਹ ਕਰਵਾਉਣ ‘ਤੇ ਪਿਓ ਨੇ ਧੀ ਦਾ ਕੀਤਾ ਕਤਲ !


ਬਠਿੰਡਾ, 8 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਬਠਿੰਡਾ ਦੇ ਪਿੰਡ ਵਿਰਕ ਕਲਾਂ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪ੍ਰੇਮ ਵਿਆਹ ਕਰਵਾਉਣ ‘ਤੇ ਪਿਓ ਤੇ ਭਰਾ ਨੇ ਧੀ ਦਾ ਕਤਲ ਕਰ ਦਿੱਤਾ ਹੈ। ਇੰਨਾ ਹੀ ਮੁਲਜ਼ਮਾਂ ਨੇ ਡੇਢ ਸਾਲ ਦੀ ਦੋਹਤੀ ਦਾ ਵੀ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਨੇ ਕਰੀਬ ਚਾਰ ਸਾਲ ਪਹਿਲਾਂ ਪਿੰਡ ਵਿਰਕ ਕਲਾਂ ਵਿੱਚ ਲਵ ਮੈਰਿੰਜ ਕਰਵਾਈ ਸੀ।