ਡੂੰਘੀ ਖੱਡ ‘ਚ ਡਿੱਗੀ ਐਂਬੂਲੈਂਸ, ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ !


ਹੁਸ਼ਿਆਰਪੁਰ, 6 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਹੁਸ਼ਿਆਰਪੁਰ ਦੇ ਚਿੰਤਪਨੀ ਰੋਡ ‘ਤੇ ਸਥਿਤ ਮੰਗੂਵਾਲ ਦੇ ਕੋਲ ਇਕ ਐਂਬੂਲੈਂਸ ਡੂੰਘੀ ਖੱਡ ਵਿਚ ਡਿੱਗ ਗਈ। ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਹਮੀਰਪੁਰ ਤੋਂ ਐਂਬੂਲੈਂਸ ਰਾਹੀਂ ਇੱਕ ਮਰੀਜ ਨੂੰ ਜਲੰਧਰ ਇਲਾਜ ਲਈ ਲਿਜਾਇਆ ਜਾ ਰਿਹਾ ਸੀ।
ਜਦੋਂ ਇਹ ਐਂਬੂਲੈਂਸ ਮੰਗੂਵਾਲ ਨਾਕੇ ਦੇ ਕੋਲ ਪਹੁੰਚੀ ਤਾਂ ਇਸ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਇਹ ਐਂਬੂਲੈਂਸ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਦੋ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।