ਅਮਰੀਕੀ ਹਿੰਦੂਆਂ ਨੇ ਪੀਟਰ ਨਵਾਰੋ ਵਿਰੁਧ ਕੀਤੀ ਕਾਰਵਾਈ ਦੀ ਮੰਗ

0
X4JCRW6OMZMO7NDSMMHEBMAQGY

ਨਵਾਰੋ ਵਲੋਂ ‘ਬ੍ਰਾਹਮਣਾਂ ਦੇ ਮੁਨਾਫ਼ਾ ਕਮਾਉਣ’ਸਬੰਧੀ ਕੀਤੀ ਗਈ ਸੀ ਟਿੱਪਣੀ

ਵਾਸ਼ਿੰਗਟਨ, 3 ਸਤੰਬਰ (ਨਿਊਜ਼ ਟਾਊਨ ਨੈਟਵਰਕ) : ਅਮਰੀਕੀ ਹਿੰਦੂਆਂ ਵਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਨਵਾਰੋ ਵਲੋਂ ਬ੍ਰਾਹਮਣਾਂ ਖਿਲਾਫ਼ ਇਕ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ, ਜਿਸ ਨੂੰ ਹਿੰਦੂ ਸੰਗਠਨ ਵਲੋਂ ਅਨਉਚਿਤ ਕਰਾਰ ਦਿਤਾ ਗਿਆ ਹੈ। ਨਵਾਰੋ ਵਲੋਂ ‘ਬ੍ਰਾਹਮਣਾਂ ਦੇ ਮੁਨਾਫ਼ਾ ਕਮਾਉਣ’ਵਾਲੀ ਟਿੱਪਣੀ ਕੀਤੀ ਗਈ ਸੀ, ਜਿਸ ਨਾਲ ਇਕ ਅਰਬ ਤੋਂ ਵੱਧ ਹਿੰਦੂਆਂ ਦੇ ਮਾਣ ਨੂੰ ਠੇਸ ਪਹੁੰਚੀ ਹੈ ਅਤੇ ਅਜਿਹੀ ਟਿੱਪਣੀ ਵਿਸ਼ਵ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਦੇ ਸਬੰਧਾਂ ਨੂੰ ਕਮਜ਼ੋਰ ਕਰਦੀ ਹੈ। ਹਿੰਦੂ ਸੰਗਠਨ ਨੇ ਕਿਹਾ ਕਿ ਨਵਾਰੋ ਵਰਗੇ ਲੋਕਾਂ ਲਈ ਅਮਰੀਕੀ ਰਾਜਨੀਤੀ ਵਿਚ ਕੋਈ ਜਗ੍ਹਾ ਨਹੀਂ ਹੈ।

Leave a Reply

Your email address will not be published. Required fields are marked *