ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੀਆਂ ਚੋਣਾਂ ਅੱਜ, ਤੇਜ਼ ਬਾਰਿਸ਼ ਕਾਰਨ ਪੀਯੂ ‘ਚ ਰੌਣਕ ਘਟੀ …

0
Screenshot 2025-09-03 132552

ਚੰਡੀਗੜ , 3 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :

ਪੰਜਾਬ ਯੂਨੀਵਰਸਿਟੀ ਵਿਖੇ ਅੱਜ ਸਟੂਡੈਂਟ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਹਨ। ਤੇਜ਼ ਬਾਰਿਸ਼ ਕਾਰਨ ਪੀਯੂ ਚੋਣਾਂ ਵਿੱਚ ਰੌਣਕ ਘਟੀ ਹੋਈ ਹੈ। ਡੀਐਸਡਬਲਯੂ ਅਮਿਤ ਚੌਹਾਨ ਵਲੋ 10:30 ਵਜੇ ਤੱਕ ਸਟੂਡੈਂਟਸ ਦੇ ਆਉਣ ਦਾ ਸਮਾਂ ਵਧਾਇਆ ਗਿਆ ਸੀ ਤਾਂ ਜੋ ਸਟੂਡੈਂਟਸ ਚੋਣ ਵਿੱਚ ਵੋਟ ਪਾਉਣ ਆ ਸਕਣ।

ਪੰਜਾਬ ਯੂਨੀਵਰਸਿਟੀ ਵਿੱਚ ਵੋਟਿੰਗ ਲਈ 171 ਮਤਦਾਨ ਕੇਂਦਰ ਬਣਾਏ ਗਏ ਹਨ। ਸਵੇਰੇ 9 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਪਰ ਬਾਰਿਸ਼ ਦੇ ਕਾਰਨ ਬੂਥ ਅਜੇ ਵੀ ਖਾਲੀ ਪਏ ਹਨ।

ਡੀਏਵੀ ਕਾਲਜ ਵਿੱਚ ਵੋਟ ਪਾਉਣ ਲਈ ਵਿਦਿਆਰਥੀ ਆਪਣਾ ਆਈ-ਕਾਰਡ ਲੈ ਕੇ ਪਹੁੰਚ ਰਹੇ ਹਨ। ਗੇਟ ‘ਤੇ ਆਈ-ਕਾਰਡ ਵੇਖਣ ਤੋਂ ਬਾਅਦ ਹੀ ਅੰਦਰ ਦਾਖ਼ਲਾ ਦਿੱਤਾ ਜਾ ਰਿਹਾ ਹੈ।

Leave a Reply

Your email address will not be published. Required fields are marked *