ਖਰੜ ‘ਚ ਸੜਕਾਂ ਦੀ ਤੁਰੰਤ ਮੁਰੰਮਤ ਲਈ ਕਈ ਪਿੰਡਾਂ ਨੂੰ ਭਾਜਪਾ ਆਗੂ ਤੋਂ ਮਿਲਿਆ ਭਰੋਸਾ !


ਖਸਤਾ ਹਾਲਤ ਸੜਕਾਂ ਦਾ ਤੁਰੰਤ ਕੀਤਾ ਜਾਵੇਗਾ ਹੱਲ : ਰਣਜੀਤ ਸਿੰਘ ਗਿੱਲ
ਖਰੜ, 2 ਸਤੰਬਰ (ਸੁਮਿਤ ਭਾਖੜੀ) : ਅੱਜ ਰੁੜਕੀ ਖਾਮ, ਪਲਹੇੜੀ, ਰਡਿਆਲਾ ਪਿੰਡਾਂ ਦੇ ਮੋਹਤਬਰ ਸੱਜਣਾਂ ਨੇ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨਾਲ ਮੀਟਿੰਗ ਕਰਕੇ ਆਪਣੇ ਪਿੰਡਾਂ ਦੀਆਂ ਖਸਤਾ ਹਾਲਤ ਸੜਕਾਂ, ਟੁੱਟੀਆਂ ਹੋਈਆਂ ਪੁਲੀਆਂ ਨੂੰ ਠੀਕ ਕਰਨ ਲਈ ਮੁਲਾਕਾਤ ਕੀਤੀ। ਉਹਨਾਂ ਦੱਸਿਆ ਕਿ ਖਸਤਾ ਹਾਲਤ ਰਸਤਿਆਂ ਕਾਰਨ ਪਿੰਡ ਵਾਸੀਆਂ ਨੂੰ ਆਉਣ ਜਾਣ ਵਿਚ ਬਹੁਤ ਮੁਸ਼ਕਿਲ ਆ ਰਹੀ ਹੈ ਅਤੇ ਟੁੱਟੇ ਰਾਸਤੇ ਦੁਰਘਟਨਾਵਾਂ ਨੂੰ ਸੱਦਾ ਦੇ ਰਹੇ ਹਨ। ਰਾਣਾ ਗਿੱਲ ਨੇ ਤੁਰੰਤ ਹੀ ਆਪਣੀ ਟੈਕਨੀਕਲ ਟੀਮ ਉਹਨਾਂ ਦੇ ਨਾਲ ਭੇਜ ਕੇ ਹਾਲਤ ਦਾ ਜਾਇਜ਼ਾ ਲੈਣ ਲਈ ਕਿਹਾ ਅਤੇ ਭਰੋਸਾ ਦਵਾਇਆ ਕਿ ਆਉਣ ਵਾਲੇ ਦਿਨਾਂ ਵਿਚ ਇਹ ਸਮੱਸਿਆਵਾਂ ਪਹਿਲ ਦੇ ਅਧਾਰ ‘ਤੇ ਹੱਲ ਕੀਤੀਆਂ ਜਾਣਗੀਆਂ। ਉਹਨਾਂ ਦੇ ਨਾਲ ਕਾਲਾ ਰਡਿਆਲਾ ਜਥੇਦਾਰ ਹਰਬੰਸ ਸਿੰਘ, ਪਾਲਇੰਦਰ ਸਿੰਘ ਬਾਠ, ਐਮ.ਸੀ ਹਰਪ੍ਰੀਤ ਗੁਜਰਾਲ, ਧਨਵੰਤ ਸਿੰਘ ਛਿੰਦਾ, ਬਲਜੀਤ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਕੇਸਰ ਸਿੰਘ, ਗੁਰਪ੍ਰੀਤ ਸਿੰਘ ਪਲਹੇੜੀ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਰੁੜਕੀ ਖਾਮ, ਕੁਲਵਿੰਦਰ ਸਿੰਘ ਸਰਪੰਚ ਪਲਹੇੜੀ, ਰਣਧੀਰ ਪੰਚ, ਗੁਰਤੇਜ ਪੰਚ, ਜਗਤਾਰ ਲੰਬੜਦਾਰ, ਸੁਰਿੰਦਰ ਸਿੰਘ, ਪਿੰਦੀ ਕਰਤਾਰਪੁਰ ਅਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
