ਖਰੜ-ਲਾਂਡਰਾਂ ਸੜਕ ਦੀ ਹਾਲਤ ਦੇਖਣ ਮਗਰੋਂ ਸੜਕ ਤੁਰੰਤ ਠੀਕ ਕਰਨ ਦੇ ਹੁਕਮ

0
Screenshot 2025-09-01 192105

ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਸੜ੍ਹਕ ਨੂੰ ਤੁਰੰਤ ਕੀਤਾ ਜਾਵੇ ਠੀਕ :ਡੀਸੀ

ਏ.ਡੀ.ਸੀ., ਐਸ.ਡੀ.ਐਮ. ਖਰੜ ਤੇ ਨੈਸ਼ਨਲ ਹਾਈਵੇ ਅਧਿਕਾਰੀਆਂ ਨਾਲ ਮੌਕੇ ਦਾ ਲਿਆ ਜਾਇਜ਼ਾ
ਸ਼ਿਵਾਲਿਕ ਸਿਟੀ ਤੇ ਨਾਲ ਲੱਗਦੀਆਂ ਕਲੋਨੀਆਂ ਦੀ ਸੀਵਰੇਜ ਨਿਕਾਸੀ ਦਾ ਪ੍ਰਬੰਧ ਵੀ ਜਲਦ

ਖਰੜ, 1 ਸਤੰਬਰ (ਸੁਮਿਤ ਭਾਖੜੀ) :
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਅੱਜ ਸ਼ਾਮ ਖਰੜ ਲਾਂਡਰਾਂ ਰੋਡ ਤੇ ਨਿਯਮਿਤ ਰੂਪ ਵਿੱਚ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸੜਕ ਦੀ ਤੁਰੰਤ ਮੁਰੰਮਤ ਦੇ ਸਬੰਧ ਵਿੱਚ ਦੌਰਾ ਕੀਤਾ ਗਿਆ।ਉਹਨਾਂ ਇਸ ਮੌਕੇ ਮੌਜੂਦ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਥਾਵਾਂ ਤੇ ਨਗਰ ਕੌਂਸਲ ਖਰੜ ਵੱਲੋਂ ਲਗਾਏ ਪੰਪ, ਖੜ੍ਹੇ ਪਾਣੀ ਨੂੰ ਖਾਲੀ ਕਰ ਰਹੇ ਹਨ, ਉਨ੍ਹਾਂ ਥਾਵਾਂ ਤੇ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੜ੍ਹਕ ਤੇ ਸ਼ਿਵਾਲਿਕ ਸਿਟੀ ਤੇ ਹੋਰ ਸੋਸਾਇਟੀਆਂ ਦੇ ਸੀਵਰੇਜ ਅਤੇ ਦੂਸਰੇ ਪਾਣੀ ਦਾ ਨਿਕਾਸ ਨੈਸ਼ਨਲ ਹਾਈਵੇ ਦੀ ਡਰੇਨ ਵਿੱਚ ਹੁੰਦਾ ਹੈ ਪਰ ਲਗਾਤਾਰ ਬਾਰਸ਼ ਕਾਰਨ ਇਹ ਡਰੇਨ ਵੀ ਭਰ ਗਈ ਹੈ, ਜਿਸ ਕਾਰਨ ਹੁਣ ਇਹ ਪਾਣੀ ਸੜ੍ਹਕ ਤੇ ਖੜ੍ਹਨਾ ਸ਼ੁਰੂ ਹੋ ਗਿਆ ਹੈ, ਜਿਸ ਦੇ ਤੁਰੰਤ ਨਿਪਟਾਰੇ ਲਈ ਨਗਰ ਕੌਂਸਲ ਦੇ ਪੰਪ ਲਏ ਗਏ ਹਨ।ਉਨ੍ਹਾਂ ਦੱਸਿਆ ਕਿ ਪਾਣੀ ਦੀ ਨਿਕਾਸੀ ਹੁੰਦੇ ਹੀ ਨੈਸ਼ਨਲ ਹਾਈਵੇ ਵਲੋਂ ਸੜ੍ਹਕ ਦੀ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਿਵਾਲਿਕ ਸਿਟੀ ਅਤੇ ਨਾਲ ਲੱਗਦੀਆਂ ਹੋਰ ਕਲੋਨੀਆਂ ਦੇ ਸੀਵਰੇਜ ਦੇ ਨਿਕਾਸੀ ਪਾਣੀ ਨੂੰ ਨਵੇਂ ਬਣ ਰਹੇ ਸ਼ਿਵਾਲਿਕ ਨੇੜਲੇ ਐਸਟੀਪੀ ਨਾਲ ਜੋੜਿਆ ਜਾਵੇਗਾ ਜਿਸ ਸਬੰਧੀ ਸੀਵਰੇਜ ਬੋਰਡ ਦੁਆਰਾ ਪਾਈਪਲਾਈਨ ਪਾਉਣ ਦੇ ਲੋੜੀਂਦੇ ਟੈਂਡਰ ਹੋ ਚੁੱਕੇ ਹਨ ਅਤੇ ਮੌਸਮ ਸਾਫ ਹੁੰਦੇ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਖਤਮ ਹੁੰਦੇ ਹੀ ਇਹ ਕਨੈਕਸ਼ਨ ਨਵੇਂ ਬਣਨ ਵਾਲੇ ਐਸਟੀਪੀ ਨਾਲ ਜੋੜ ਦਿੱਤਾ ਜਾਵੇਗਾ, ਜਿਸ ਨਾਲ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਹੋ ਜਾਵੇਗਾ।ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਅਤੇ ਖਰੜ ਦੇ ਐਸ ਡੀਨਐਮ ਸ੍ਰੀਮਤੀ ਦਿਵਿਆ ਪੀ ਵੀ ਮੌਜੂਦ ਸਨ।

Leave a Reply

Your email address will not be published. Required fields are marked *