ਪਠਾਨਕੋਟ ਦੇ DC ਤੇ SSP ਦਫਤਰ ਵੀ ਹੜ੍ਹ ਦੀ ਲਪੇਟ ‘ਚ !

0
Screenshot 2025-08-27 142819

ਪਠਾਨਕੋਟ , 27  ਅਗਸਤ ( ਨਿਊਜ਼ ਟਾਊਨ ਨੈੱਟਵਰਕ ) :

ਰਣਜੀਤ ਸਾਗਰ ਡੈਮ (Ranjit Sagar Dam) ਤੋਂ ਪਾਣੀ ਛੱਡਣ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਾਧੋਪੁਰ ਹੈਡਵਰਕਸ ‘ਚ ਪਾਣੀ ਜ਼ਿਆਦਾ ਆਉਣ ਕਰਕੇ ਐਮਬੀ ਲਿੰਕ ਨਹਿਰ ਦਾ ਪਾਣੀ ਓਵਰ ਫਲੋਅ ਹੋ ਗਿਆ ਜਿਸ ਕਾਰਨ ਸੈਂਕੜੇ ਪਿੰਡ ਪਾਣੀ ਦੀ ਲਪੇਟ ‘ਚ ਆ ਗਏ ਹਨ। ਮਾਧੋਪੁਰ ਹੈਡਵਰਕਸ ‘ਚ ਇਕ ਇਮਾਰਤ ‘ਚ ਫਸੇ 22 CRPF ਦੇ ਜਵਾਨਾਂ ਤੇ ਤਿੰਨ ਹੋਰ ਵਿਅਕਤੀਆਂ ਨੂੰ ਰੈਸਕਿਊ ਕਰ ਕੇ ਹੈਲੀਕਾਪਟਰ ਰਾਹੀਂ ਸੁਰੱਖਿਤ ਥਾਵਾਂ ‘ਤੇ ਪਹੁੰਚਾਇਆ ਗਿਆ। ਬਚਾਅ ਉਪਰੰਤ ਉਕਤ ਇਮਾਰਤ ਢਹਿ-ਢੇਰੀ ਹੋ ਕੇ ਪਾਣੀ ਦੀ ਭੇਟ ਚੜ੍ਹ ਗਈ। ਇਸੇ ਤਰ੍ਹਾਂ ਪਾਣੀ ਦੀ ਮਾਰ ਹੇਠ ਸੁਜਾਨਪੁਰ ਪੁਲ਼ ਨੰਬਰ ਚਾਰ ਤੇ ਪੰਜ ਵੀ ਆਏ ਹਨ ਜਿਸ ਕਾਰਨ ਜੰਮੂ-ਜਲੰਧਰ ਹਾਈਵੇ ਬੰਦ ਕਰ ਦਿੱਤਾ ਗਿਆ ਹੈ। ਪਠਾਨਕੋਟ ਡੀਸੀ ਦਫਤਰ ਤੇ ਐਸਐਸਪੀ ਦਫਤਰ ‘ਚ ਵੀ ਪਾਣੀ ਭਰ ਗਿਆ ਹੈ। ਸੁਜਾਨਪੁਰ ਪੁਲ਼ ਨੰਬਰ ਚਾਰ ਦੇ ਪੰਜ ਨਹਿਰ ਦਾ ਪਾਣੀ ਵੀ ਓਵਰ ਫਲੋਅ ਹੋ ਕੇ ਲੋਕਾਂ ਦੇ ਘਰਾਂ ਤੇ ਦੁਕਾਨਾਂ ‘ਚ ਚਾਰ ਤੋਂ ਪੰਜ ਫੁੱਟ ਤਕ ਵੜ ਚੁੱਕਾ ਹੈ। ਸੁਜਾਨਪੁਰ ਨੈਸ਼ਨਲ ਹਾਈਵੇ ‘ਤੇ ਪਾੜ ਪੈਣ ਕਰਕੇ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਪਾਣੀ ‘ਚ ਫਸੇ ਲੋਕਾਂ ਨੂੰ ਐਨਡੀਆਰਐਫ ਅਤੇ ਫ਼ੌਜ ਵੱਲੋਂ ਕਿਸ਼ਤੀਆਂ ਦੀ ਮਦਦ ਨਾਲ ਸੁਰੱਖਿਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *