ਗਿਆਨੀ ਹਰਪ੍ਰੀਤ ਸਿੰਘ ਤੋਂ ਪ੍ਰਭਾਵਿਤ ਹੋ ਕੇ ਸੰਗਤਾਂ ਦਾ ਝੁਕਾਅ ਸ਼੍ਰੋਮਣੀ ਅਕਾਲੀ ਦਲ ਵੱਲ ਹੋ ਰਿਹਾ : ਬਲਜੀਤ ਸਿੰਘ ਭੀਖੋਵਾਲ

0

ਹੁਸ਼ਿਆਰਪੁਰ 26 ਅਗਸਤ ( ਤਰਸੇਮ ਦੀਵਾਨਾ )

ਗਿਆਨੀ ਹਰਪ੍ਰੀਤ ਸਿੰਘ ਸ਼ਖਸੀਅਤ ਤੋਂ ਪ੍ਰਭਾਵਿਤ ਹੋਕੇ ਆਮ ਸੰਗਤਾਂ ਦਾ ਝੁਕਾਅ ਸ਼੍ਰੋਮਣੀ ਅਕਾਲੀ ਦਲ ਵੱਲ ਹੋਣਾ ਸ਼ੁਰੂ ਹੋ ਗਿਆ ਹੈ l ਜਿਸ ਦਾ ਦ੍ਰਿਸ  ਗੁਰਦੁਆਰਾ ਜਾਹਰਾ ਜਹੂਰ ਪੁਰਹੀਰਾਂ ਵਿਖੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਸਾਬਕਾ ਵਿਧਾਇਕ, ਪਾਰਟੀ ਦੇ ਸੀਨੀਅਰ ਆਗੂ ਦੀ ਅਗਵਾਈ ਹੇਠ ਹੋਈ ਅਕਾਲੀ ਦਲ ਦੀ ਜ਼ਿਲਾ ਪੱਧਰੀ ਇਕੱਤਰਤਾ ਵਿੱਚ ਦੇਖਣ ਨੂੰ ਮਿਲਿਆ ਗੁਰਦੁਆਰਾ ਸਾਹਿਬ ਵਿਖੇ ਹੋਈ ਇਕੱਤਰਤਾ ‘ਚ ਵਿਸ਼ੇਸ਼ ਤੌਰ ‘ਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਦੁਆਬੇ ਦੇ ਸਰਗਰਮ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ, ਇਸਤਰੀ ਅਕਾਲੀ ਦਲ ਵੱਲੋਂ  ਬੀਬੀ ਹਰਜੀਤ ਕੌਰ ਤਲਵੰਡੀ ਹਾਜ਼ਰ ਹੋਏ !  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਰਨੈਲ ਸਿੰਘ ਗੜਵੀਵਾਲਾ ਅਤੇ ਹਲਕਾ ਸ਼ਾਮਚੁਰਾਸੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਟੇਟ ਡੈਲੀਗੇਟ ਬਲਜੀਤ ਸਿੰਘ ਭੀਖੋਵਾਲ ਦੋਵਾਂ ਦੀ ਅਣਥੱਕ ਮਿਹਨਤ ਸਦਕਾ ਬਹੁਤ ਸਾਰੀਆਂ ਸੰਗਤਾਂ ਅਕਾਲੀ ਦਲ ਦੀ ਇਸ ਪਲੇਠੀ ਜ਼ਿਲ੍ਹਾ ਇਕੱਤਰਤਾ ਵਿੱਚ ਸ਼ਾਮਿਲ ਹੋਈਆਂ l ਇਸ ਮੌਕੇ ਹੋਰਨਾਂ ਤੋ ਇਲਾਵਾ ਹਰਮੀਤ ਸਿੰਘ ਜਲੋਵਾਲ, ਸੁਰਜੀਤ ਸਿੰਘ ਖਾਲਸਾ, ਜਸਵੰਤ ਸਿੰਘ ਗੋਕਲ ਨਗਰ, ਚਰਨਪ੍ਰੀਤ ਸਿੰਘ ਖਾਲਸਾ, ਗੁਰਦੀਪ ਸਿੰਘ ਭੀਖੋਵਾਲ, ਅਮਨਦੀਪ ਸਿੰਘ ਸਨੀ, ਹਰਮਨਪ੍ਰੀਤ ਸਿੰਘ, ਕੇਸ਼ਵ ਸਿੰਘ ਭੀਖੋਵਾਲ, ਜੁਝਾਰ ਸਿੰਘ ਬੀਰਮਪੁਰ, ਸੰਦੀਪ ਸਿੰਘ ਪੰਚ ਫਤਿਹਪੁਰ, ਬਲਜੀਤ ਸਿੰਘ ਭੀਖੋਵਾਲ ਸਟੇਟ ਡੈਲੀਗੇਟ, ਬਲਜੀਤ ਸਿੰਘ ਢਿੱਲੋ, ਤੇਜਾ ਸਿੰਘ ਨੰਬਰਦਾਰ,ਦਵਿੰਦਰ ਸਿੰਘ, ਗੁਰਬਖਸ਼ ਸਿੰਘ ਜੰਡੌਰ, ਸਤਨਾਮ ਸਿੰਘ,ਗੁਰਨਾਮ ਸਿੰਘ ਫਤਿਹਪੁਰ,ਚੌਧਰੀ ਸੰਦੀਪ ਸਿੰਘ, ਗੁਰਤੇਸ਼ਵਰ ਸਿੰਘ ਧਾਮੀ ਪੁਰਹੀਰਾ, ਮਨਦੀਪ ਸਿੰਘ ਜੰਡੀ, ਮੈਨਜਰ ਮੂਲਾ ਸਿੰਘ,ਅਮਰਜੀਤ ਸਿੰਘ ਚੱਕ ਲਾਦੀਆਂ, ਮਨਿੰਦਰਜੀਤ ਸਿੰਘ ਜੰਡੋਰ, ਸੁਰਜੀਤ ਸਿੰਘ ਬਿੱਟੂ ਚੱਕ ਲਾਦੀਆਂ, ਕਸ਼ਮੀਰ ਸਿੰਘ ਕਿਤਨਾ,ਰਜਿੰਦਰ ਕੁਮਾਰ ਕਿਤਨਾ,ਸੰਨੀ ਕਲਸੀ,ਮਦਨ ਲਾਲ ਮੈਨੇਜਰ ਆਦਿ ਹਾਜ਼ਰ ਸਨ!  ਇਸ ਮੌਕੇ ਤੇ ਜਿਲਾ ਜਥੇਬੰਦੀ ਵੱਲੋਂ ਜਥੇਦਾਰ ਸਾਹਿਬ ਨੂੰ ਭੇਟ ਕੀਤੀ ਗਈ ਰਾਸ਼ੀ ਵਿੱਚ ਗੜਸ਼ੰਕਰ ਤੋਂ ਸਟੇਟ ਡੈਲੀਗੇਟ ਸੁਖਬੀਰ ਸਿੰਘ ਗੜਦੀਵਾਲਾ ਨੇ ਵੀ ਮਾਇਕ ਤੌਰ ਤੇ ਹਿੱਸਾ ਪਾਇਆ l

Leave a Reply

Your email address will not be published. Required fields are marked *