“ਕਬੀਰ ਪੰਥ ਮਹਿਲਾ ਮੰਡਲ ਥਲੂਹ ਵੱਲੋਂ 11 ਜੂਨ ਨੂੰ ਸਤਿਗੁਰ ਕਬੀਰ ਪ੍ਰਗਟ ਦਿਵਸ ਧੂਮਧਾਮ ਨਾਲ ਮਨਾਉਣ ਦਾ ਫੈਸਲਾ”


ਕਬੀਰ ਪੰਥ ਮਹਿਲਾ ਮੰਡਲ ਪਿੰਡ ਥਲੂਹ ਦੀ ਮੀਟਿੰਗ ਪ੍ਰਧਾਨ ਸੀਤਲ ਕੌਸਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਬੀਰ ਪੰਥ ਮਹਿਲਾ ਮੰਡਲ ਪਿੰਡ ਥਲੂਹ ਦੀਆਂ ਸਮੂਹ ਕਮੇਟੀ ਮੈਂਬਰਾਂ ਆਦਿ ਨੇ ਸਮੂਲੀਅਤ ਕੀਤੀ। ਇਹ ਮੀਟਿੰਗ ਸਤਿਗੁਰ ਕਬੀਰ ਸਾਹਿਬ ਜੀ ਦੇ ਮਿਤੀ 11 ਜੂਨ ਨੂੰ ਆ ਰਹੇ ਪ੍ਰਗਟ ਦਿਵਸ ਮਨਾਉਣ ਦੇ ਸੰਬੰਧ ਵਿੱਚ ਗੱਲਬਾਤ ਵਿਚਾਰ ਵਟਾਂਦਰਾ ਕੀਤਾ ਗਿਆ। ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸਮੂਹ ਮਹਿਲਾ ਮੰਡਲ ਟੀਮ ਵੱਲੋਂ ਸਰਬ ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਸਤਿਗੁਰ ਕਬੀਰ ਸਾਹਿਬ ਜੀ ਦਾ ਪ੍ਰਗਟ ਦਿਵਸ ਕਬੀਰ ਪੰਥ ਮਹਿਲਾ ਮੰਡਲ ਪਿੰਡ ਥਲੂਹ ਦੀ ਪ੍ਰਧਾਨ ਸੀਤਲ ਕੋਸ਼ਲ ਦੀ ਪ੍ਰਧਾਨਗੀ ਹੇਠ ਪਿੰਡ ਥਲੂਹ ਦੇ ਗੁੱਗਾ ਮਾੜੀ ਮੰਦਿਰ ਗਗੇੜੀ ਵਿਖੇ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਮੋਕੇ ਤੇ ਅਮਰਜੀਤ ਕੌਰ , ਬਬਲੀ ਦੇਵੀ, ਰਜਨੀ ਕੁਮਾਰੀ, ਗੁਰਮੀਤ ਕੌਰ , ਨਿਰਮਲਾ ਰਾਣੀ, ਬਿਆਸਾਂ ਦੇਵੀ, ਕਾਂਤਾ ਦੇਵੀ, ਆਸ਼ਾ ਜੋਸ਼ੀ, ਸੰਦੀਪ ਕੁਮਾਰ, ਰਾਮ ਕ੍ਰਿਸ਼ਨ ਰਿਦਾਸ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।