ਫ਼ਾਜ਼ਿਲਕਾ ਪੁਲਿਸ ਵੱਲੋਂ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਕਾਫਲੇ ਨੂੰ ਰਸਤੇ ‘ਚ ਰੋਕਿਆ !


ਫ਼ਾਜ਼ਿਲਕਾ, 22 ਅਗਸਤ ( ਨਿਊਜ਼ ਟਾਊਨ ਨੈੱਟਵਰਕ ) :
ਫ਼ਾਜ਼ਿਲਕਾ ਪੁਲਿਸ ਵੱਲੋਂ ਕੱਲ ਬੀਜੇਪੀ ਦੇ ਵੱਲੋਂ ਲਗਾਏ ਗਏ ਲੋਕਾਂ ਲਈ ਸੁਵਿਧਾ ਕੈਂਪ ਦੇ ਵਿੱਚ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਜਿਸ ਦੇ ਰੋਸ ਵਜੋ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲਾ ਚੈਲੇੰਜ ਦਿੱਤਾ ਸੀ ਕਿ ਉਹ ਅੱਜ ਅਬੋਹਰ ਦੇ ਪਿੰਡ ਰਾਏਪੁਰਾ ਵਿਖੇ ਸੁਵਿਧਾ ਕੈਂਪ ਵਿੱਚ ਸ਼ਾਮਿਲ ਹੋਣਗੇ, ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਪੁਲਿਸ ਭੇਜੋ ਅਤੇ ਮੈਨੂੰ ਮੌਕੇ ‘ਤੇ ਗ੍ਰਿਫਤਾਰ ਕਰਾਓ।

ਸੁਨੀਲ ਜਾਖੜ ਵੱਲੋਂ ਅੱਜ ਸਵੇਰੇ ਅਬੋਹਰ ਤੋਂ ਕਾਫਲੇ ਦੇ ਨਾਲ ਬੱਲੂਆਣਾ ਲਈ ਰਵਾਨਾ ਹੋਏ, ਜਿੱਥੇ ਰਸਤੇ ਦੇ ਵਿੱਚ ਫ਼ਾਜ਼ਿਲਕਾ ਪੁਲਿਸ ਵੱਲੋਂ ਬੈਰੀਗੇਟ ਲਾ ਕੇ ਉਨ੍ਹਾਂ ਨੂੰ ਰੋਕਿਆ ਗਿਆ ਬੀਜੇਪੀ ਦੇ ਸਮਰਥਕਾਂ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ,ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਟੋਲ ਟੈਕਸ ‘ਤੇ ਹੀ ਧਰਨਾ ਦਿੱਤਾ ਜਾ ਰਿਹਾ ਹੈ।
