ਸਾਵਧਾਨ ! 3 ਵਜੇ ਖੁਲ੍ਹਣਗੇ ਫਲੱਡ ਕੰਟਰੋਲ ਗੇਟ, ਨੀਵੇਂ ਇਲਾਕਿਆਂ ’ਚ ਖਤਰੇ ਦੀ ਘੰਟੀ


ਨੰਗਲ, 19 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਭਾਖੜਾ ਨੰਗਲ ਪਨਬਿਜਲੀ ਪ੍ਰੋਜੈਕਟ ਦੇ ਭਾਖੜਾ ਡੈਮ ਤੋਂ ਕੰਟਰੋਲ ਢੰਗ ਨਾਲ ਪਾਣੀ ਛੱਡਣ ਦੀ ਪਲਾਨ ਤਿਆਰ ਹੋ ਚੁੱਕਾ ਹੈ। ਸੀਨੀਅਰ ਡਿਜ਼ਾਈਨ ਇੰਜੀਨੀਅਰ ਜਲ ਰੈਗੂਲੇਟਰੀ ਬੀਬੀਐਮਬੀ ਨੰਗਲ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ 19 ਅਗਸਤ 2025 ਨੂੰ ਦੁਪਹਿਰ 2 ਵਜੇ ਤੋਂ ਡੈਮ ਦੇ ਗੇਟ ਲੜੀਵਾਰ ਖੋਲ੍ਹੇ ਜਾਣਗੇ। ਫਲਡ ਕੰਟਰੋਲ ਗੇਟ ਪਹਿਲੇ ਪੜਾਅ ‘ਚ 3 ਵਜੇ 1 ਫੁੱਟ, ਦੂਜੇ ਪੜਾਅ ‘ਚ 4 ਵਜੇ 2 ਫੁੱਟ ਤੇ ਤੀਜੇ ਪੜਾਅ ‘ਚ 5 ਵਜੇ ਤਕ 3 ਫੁਟ ਤਕ ਖੋਲ੍ਹੇ ਜਾਣਗੇ।
ਬੀਬੀਐਮਬੀ ਪ੍ਰਸ਼ਾਸਨ ਨੇ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਨਿਰਧਾਰਤ ਸਮੇਂ ਮੁਤਾਬਕ ਕਾਰਵਾਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਪਾਣੀ ਛੱਡਣ ਦੀ ਪ੍ਰਕਿਰਿਆ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਪੂਰੀ ਕੀਤੀ ਜਾ ਸਕੇ।
ਬੀਬੀਐਮਬੀ ‘ਚ ਦਰਜ ਅੰਕੜਿਆਂ ਅਨੁਸਾਰ, ਮੰਗਲਵਾਰ ਸਵੇਰੇ 6:00 ਵਜੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1665.06 ਫੁੱਟ ਤਕ ਪਹੁੰਚ ਚੁਕਾ ਹੈ। ਡੈਮ ਦੀ ਆਮ ਜਲ ਭੰਡਾਰਣ ਸਮਰੱਥਾ 1680 ਫੁੱਟ ਹੈ।