ਫਿਰੋਜ਼ਪੁਰ ‘ਚ ਖੇਡ-ਖੇਡ ‘ਚ ਬੱਚੇ ਦੀ ਗਈ ਜਾਨ !


ਫਿਰੋਜ਼ਪੁਰ, 19 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਫਿਰੋਜ਼ਪੁਰ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ 14 ਸਾਲ ਦਾ ਬੱਚਾ ਘਰ ਪਏ ਪਿਸਟਲ ਨਾਲ ਖੇਡ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਗਈ। ਗੋਲੀ ਸਿੱਧੀ ਬੱਚੇ ਦੇ ਸਿਰ ਵਿਚ ਵੱਜੀ ਹੈ, ਜਿਸ ਪਿੱਛੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ 14 ਸਾਲਾ ਕਰੀਵਮ ਮਲਹੌਤਰਾ ਨਾਮ ਦਾ ਬੱਚਾ ਸਕੂਲ ਤੋਂ ਪੜ੍ਹ ਕੇ ਘਰ ਵਾਪਸ ਆਇਆ ਸੀ ਤਾਂ ਆਉਂਦੇ ਹੀ ਪਿਸਟਲ ਨਾਲ ਖੇਡਣ ਲੱਗ ਗਿਆ।
ਪਰਿਵਾਰ ਨੇ ਦੱਸਿਆ ਕਿ ਸਕੂਲ ਤੋਂ ਘਰ ਆਉਣ ਪਿੱਛੋਂ ਜਦੋਂ ਬੱਚਾ ਵਰਦੀ ਬਦਲਣ ਲਈ ਅਲਮਾਰੀ ਵਿਚੋਂ ਕੱਪੜੇ ਲੈਣ ਗਿਆ ਤਾਂ ਉੱਥੇ ਪਿਸਟਲ ਪਈ ਹੋਈ ਸੀ ਜੋ ਕਿ ਉਸ ਨੇ ਖੇਡਣ ਵਾਸਤੇ ਚੱਕੀ ਤਾਂ ਗੋਲੀ ਚੱਲ ਗਈ। ਫਾਇਰ ਸਿੱਧਾ ਉਸਦੇ ਸਿਰ ਵਿੱਚ ਜਾ ਲੱਗਾ ਜਿਸ ਨਾਲ ਖੂਨ ਨਾਲ ਲਥ-ਪਥ ਹੋ ਗਿਆ। ਪਰਿਵਾਰ ਵੱਲੋਂ ਉਸ ਨੂੰ ਚੱਕ ਕੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਮੁਢਲੇ ਇਲਾਜ ਤੋਂ ਬਾਅਦ ਡੀਐਮਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ। ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।
ਫਿਰੋਜ਼ਪੁਰ ਦੀ ਪੌਸ਼ ਕਲੋਨੀ ਰੋਜ਼ ਐਵੇਨਿਊ ਦਾ ਰਹਿਣ ਵਾਲਾ 14 ਸਾਲਾ ਕਰੀਵਮ ਮਲਹੋਤਰਾ ਆਪਣੇ ਘਰ ਵਿੱਚ ਪਈ ਰਿਵਾਲਵਰ ਨਾਲ ਖੇਡਦੇ ਹੋਏ ਆਪਣੇ ਆਪ ਨੂੰ ਗੋਲੀ ਮਾਰ ਬੈਠਾ। ਜਾਣਕਾਰੀ ਅਨੁਸਾਰ, ਸਕੂਲ ਤੋਂ ਘਰ ਵਾਪਸ ਆ ਕੇ ਜਦੋਂ ਕਰੀਵਮ ਅਲਮਾਰੀ ਵਿੱਚੋਂ ਕੱਪੜੇ ਕੱਢਣ ਗਿਆ, ਤਾਂ ਉਸ ਨੂੰ ਉੱਥੇ ਪਈ ਰਿਵਾਲਵਰ ਮਿਲੀ। ਖੇਡਣ ਸਮੇਂ ਅਚਾਨਕ ਟ੍ਰਿਗਰ ਦਬਣ ਨਾਲ ਗੋਲੀ ਚੱਲ ਗਈ ਜੋ ਸਿੱਧਾ ਉਸ ਦੇ ਸਿਰ ਵਿੱਚ ਜਾ ਲੱਗੀ।