ਡੈਂਗੂ ਵਿਰੁਧ ਜਾਗਰੂਕਤਾ ਲਿਆਉਣ ਲਈ ਖਰੜ ਤੋਂ ਰਵਾਨਾ ਹੋਈਆਂ ਟੀਮਾਂ


ਪੀ.ਐਚ.ਸੀ.ਘੜੂੰਆਂ ਵਲੋਂ ਪਿੰਡਾਂ ਦੇ ਵਸਨੀਕਾਂ ਨੂੰ ਡੈਂਗੂ ਪ੍ਰਤੀ ਜਾਗਰੂਕ ਕੀਤਾ
ਖਰੜ, 18 ਅਗਸਤ (ਅਵਤਾਰ ਸਿੰਘ)- ਪੀ.ਐਚ.ਸੀ.ਘੜੂੰਆਂ ਵਲੋਂ ਡੈਂਗੂ ਬਚਾਓ ਸਬੰਧੀ ਪਿੰਡਾਂ ਦੇ ਵਸਨੀਕਾਂ ਨੂੰ ਜਾਗਰੂਕ ਕਰਨ ਲਈ ਟੀਮਾਂ ਨੂੰ ਰਵਾਨਾ ਕੀਤਾ ਗਿਆ। ਪੀ.ਐਚ.ਸੀ.ਘੜੂੰਆਂ ਦੇ ਐਸ.ਐਮ.ਓ ਡਾ. ਪ੍ਰੀਤਮੋਹਨ ਸਿੰਘ ਨੇ ਦਸਿਆ ਕਿ ਟੀਮਾਂ ਵਲੋਂ ਡੈਂਗੂ ਬੁਖਾਰ ਅਤੇ ਡੈਂਗੂ ਦੇ ਬਚਾਓ ਹਿੱਤ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਡੇਂਗੂ ਲਾਰਵਾ ਵੀ ਚੈਕ ਕੀਤਾ ਗਿਆ ਅਤੇ ਡੈਂਗੂ ਦੇ ਬਚਾਓ ਹਿੱਤ ਦਵਾਈ ਦਾ ਛਿੜਕਾਓ ਵੀ ਕੀਤਾ ਗਿਆ। ਉਨ੍ਹਾਂ ਦਸਿਆ ਕਿ ਟੀਮ ਦੇ ਸਟਾਫ ਮੈਂਬਰਾਂ ਵਲੋਂ ਵਸਨੀਕਾਂ ਨੂੰ ਦਸਿਆ ਕਿ ਰਾਤ ਨੂੰ ਸੌਣ ਵੇਲੇ ਮੱਛਰਦਾਨੀਆਂ ਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇ ਤੇਲ ਦੀ ਵਰਤੋਂ ਕਰੋ, ਬੁਖਾਰ ਹੋਣ ਦੀ ਸੂਰਤ ਵਿਚ ਆਪਣੇ ਨੇੜੇ ਦੇ ਸਿਹਤ ਕੇਂਦਰ ਤੇ ‘ਆਮ ਆਦਮੀ ਕਲੀਨਿਕ’ ਵਿਚ ਜਾ ਕੇ ਮਾਹਿਰ ਡਾਕਟਰਾਂ ਨੂੰ ਚੈਕ ਅੱਪ ਕਰਵਾਉ। ਉਨ੍ਹਾਂ ਦਸਿਆ ਕਿ ਡੈਗੂ ਤੇ ਮਲੇਰੀਏ ਦੇ ਟੈਸਟ ਤੇ ਇਲਾਜ਼ ਸਰਕਾਰੀ ਹਸਪਤਾਲਾਂ ਅਤੇ ਆਮ ਆਦਮੀ ਕਲੀਨਿਕਾਂ ਵਿਚ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਐਸ.ਆਈ.ਕੁਲਵੀਰ ਸਿੰਘ, ਕੁਲਜੀਤ ਸਿੰਘ,ਬਲਜਿੰਦਰ ਸਿੰੰਘ ਸਮੇਤ ਸਟਾਫ ਮੈਂਬਰ ਹਾਜ਼ਰ ਸਨ।