ਬਠਿੰਡਾ ‘ਚ ਵਿਦਿਆਰਥਣ ਨਾਲ ਡਰਾਈਵਰ ਨੇ ਕੀਤੀ ਛੇੜਛਾੜ, ਮਾਪਿਆਂ ਨੇ ਸਕੂਲ ਅੱਗੇ ਲਾਇਆ ਧਰਨਾ; ਇਨਸਾਫ਼ ਦੀ ਕੀਤੀ ਮੰਗ


ਬਠਿੰਡਾ, 18 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਇਸ ਵੇਲੇ ਦੀ ਵੱਡੀ ਖ਼ਬਰ ਬਠਿੰਡਾ ਤੋਂ ਆ ਰਹੀ ਹੈ, ਜਿਸ ਨੇ ਬੱਚਿਆਂ ਦੇ ਮਾਪਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਸੇਂਟ ਜ਼ੇਵੀਅਰ ਸਕੂਲ ਦੇ ਇੱਕ ਵਿਦਿਆਰਥਣ ਨਾਲ ਸਕੂਲ ਵੈਨ ਡਰਾਈਵਰ ਵੱਲੋਂ ਛੇੜਛਾੜ ਕੀਤੀ ਗਈ। ਜਦੋਂ ਇਸ ਘਟਨਾ ਬਾਰੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸਕੂਲ ਦੇ ਗੇਟ ਦੇ ਬਾਹਰ ਧਰਨਾ ਦਿੱਤਾ।
ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਨ ਨੇ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ। ਜਦੋਂ ਕਿ ਉਹ ਇਨਸਾਫ਼ ਦੀ ਮੰਗ ਕਰ ਰਹੇ ਹਨ।