Barnala News: ਪੰਡੋਰੀ ‘ਚ ਲਿਖੇ ਖਾਲਿਸਤਾਨ-ਪੱਖੀ ਨਾਅਰੇ, ਗੁਰਪਤਵੰਤ ਸਿੰਘ ਪੰਨੂ ਨੇ ਲਈ ਜ਼ਿੰਮੇਵਾਰੀ

0
16_08_2025-74c51270-a693-46b3-987b-82cb896f0c4f_9518863

ਬਰਨਾਲਾ/ਮਹਿਲ ਕਲਾਂ, 16 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :

ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪਿੰਡ ਪੰਡੋਰੀ ’ਚ 14 ਅਗਸਤ ਦੀ ਰਾਤ ਨੂੰ ਅਣਪਛਾਤੇ ਤੱਤਾਂ ਵੱਲੋਂ ਖਾਲਿਸਤਾਨ-ਪੱਖੀ ਨਾਅਰੇ ਲਿਖੇ ਗਏ ਸਨ। ਇਹ ਨਾਅਰੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਜੱਦੀ ਰਿਹਾਇਸ਼ ਤੇ ਪਿੰਡ ਦੀਆਂ ਕੁਝ ਹੋਰ ਥਾਵਾਂ ‘ਤੇ ਲਿਖੇ ਗਏ ਸਨ। ਪੁਲਿਸ ਵੱਲੋਂ ਇਹ ਨਾਅਰੇ ਕੰਧਾਂ ਤੋਂ ਮਿਟਾ ਦਿੱਤੇ ਗਏ ਤੇ ਪੁਲਿਸ ਜਾਂਚ ‘ਚ ਜੁਟ ਗਈ ਬਾਅਦ ‘ਚ ਸੋਸ਼ਲ ਮੀਡੀਆ ’ਤੇ ਜਾਰੀ ਕੀਤੇ ਗਏ ਇਕ ਸੁਨੇਹੇ ’ਚ ਵਿਦੇਸ਼-ਆਧਾਰਿਤ ਖਾਲਿਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ। ਉਸਨੇ 15 ਅਗਸਤ ਨੂੰ ਸਿੱਖ ਪੰਥ ਅਤੇ ਪੰਜਾਬ ਦੀ ਆਜ਼ਾਦੀ ਨਾਲ ਨਾ ਜੋੜਦਿਆਂ ਆਪਣਾ ਰੁਖ ਜ਼ਾਹਿਰ ਕੀਤਾ। ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਇਹ ਸ਼ਰਾਰਤੀ ਅਨਸਰਾਂ ਦਾ ਕੰਮ ਹੈ। ਇਸ ਮਾਮਲੇ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।

ਪੰਨੂ ਨੇ ਪੱਤਰਕਾਰਾਂ ਨੂੰ ਜ਼ਿੰਮੇਵਾਰੀ ਵਾਲੀ ਭੇਜੀ ਈਮੇਲ

ਗੁਰਪਤਵੰਤ ਪੰਨੂ ਨੇ ਈਮੇਲ ਰਾਹੀਂ ਬਰਨਾਲਾ ਦੇ ਕੁਝ ਪੱਤਰਕਾਰਾਂ ਨੂੰ ਈਮੇਲ ਭੇਜ ਕੇ ਜਿੱਥੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਘਰ ਨੇੜੇ ਤੇ ਪਿੰਡ ‘ਚ ਕੁਝ ਹੋਰ ਥਾਵਾਂ ਤੇ ਇਸ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੀ ਜ਼ਿੰਮੇਵਾਰੀ ਲਈ ਹੈ, ਉੱਥੇ ਹੀ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਰਾਜਨੀਤਿਕ ਮੌਤ ਦਾ ਸਾਹਮਣਾ 31 ਅਗਸਤ ਤੋਂ ਕਰਨਾ ਪਵੇਗਾ। ਉਸ ਦਿਨ ਜਦੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਹੀਦ ਦਿਲਾਵਰ ਸਿੰਘ ਬੱਬਰ ਮਨੁੱਖੀ ਬੰਬ ਨੇ ਪੰਜਾਬ ਬਚਾਉਣ ਲਈ ਆਪਣੀ ਜ਼ਿੰਦਗੀ ਨਿਸ਼ਾਵਰ ਕਰਕੇ ਖਤਮ ਕੀਤਾ ਸੀ।

ਜਲਦ ਹੋਵੇਗੀ ਜਾਂਚ ਮੁਕੰਮਲ : ਐਸਐਸਪੀ ਬਰਨਾਲਾ

ਜਦੋਂ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਆਈਪੀਐਸ ਮੁਹੰਮਦ ਸਰਫਰਾਜ਼ ਆਲਮ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਉਹ ਡੁੰਘਾਈ ਨਾਲ ਜਾਂਚ ਕਰ ਰਹੇ ਹਨ ਤੇ ਜਲਦੀ ਹੀ ਜਾਂਚ ਮੁਕੰਮਲ ਹੋਣ ਤੇ ਉਹ ਮੀਡੀਆ ਦੇ ਰੂਬਰੂ ਹੋ ਕੇ ਜਾਣਕਾਰੀ ਦੇਣਗੇ। ਜੋ ਬਰਨਾਲਾ ਦੇ ਕੁਝ ਚੋਣਵੇਂ ਪੱਤਰਕਾਰਾਂ ਨੂੰ ਗੁਰ ਪਤਵੰਤ ਪੰਨੂ ਦੀ ਈਮੇਲ ਆਈ ਹੈ ਉਹ ਫੇਕ ਹੈ।

Leave a Reply

Your email address will not be published. Required fields are marked *