ਬਲੱਡ ਡੋਨਰਜ਼ ਕੌਂਸਲ ਖੂਨਦਾਨ ਭਵਨ ਵਿਖੇ ਤਿਰੰਗਾ ਝੰਡਾ ਲਹਿਰਾਇਆ



ਸ੍ਰੀ ਭੁਪਿੰਦਰਪਾਲ ਸਿੰਘ (ਪੁੱਤਰ ਸਵ: ਸ. ਇਕਬਾਲ ਸਿੰਘ ਟਰਾਂਸਪੋਰਟਰ) ਅਤੇ ਸਿਮਰਨਜੀਤ ਕੌਰ ਤੱਖੀ (ਪੁੱਤਰੀ ਸ੍ਰੀ ਬੀਰਬਲ ਤੱਖੀ) ਸਮਾਜ ਸੇਵੀ ਸਰਗਰਮੀਆਂ ਲਈ ਸਨਮਾਨਿਤ
ਨਵਾਂਸ਼ਹਿਰ, 16 ਅਗਸਤ (ਮਨੋਰੰਜਨ ਕਾਲੀਆ ) : ਹਰ ਸਾਲ ਦੀ ਤਰ੍ਹਾਂ ਕੌਮੀ ਅਜ਼ਾਦੀ ਦਿਵਸ ਬੀ.ਡੀ.ਸੀ ਖੂਨਦਾਨ ਭਵਨ ਵਿਖੇ ਮਨਾਇਆ ਗਿਆ। ਜਿਸ ਵਿੱਚ ਸ੍ਰੀ ਐਸ.ਕੇ.ਸਰੀਨ (ਪ੍ਰਧਾਨ) ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਉਪ੍ਰੰਤ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਗਿਆ । ਇਸ ਮੌਕੇ ਜੈ ਹਿੰਦ , ਬੰਦੇ ਮਾਤਰਮ ਦੇ ਜ਼ੋਸ਼ੀਲੇ ਨਾਹਰੇ ਬੁਲੰਦ ਕੀਤੇ ਗਏ । ਸੰਸਥਾ ਵਲੋਂ ਸ੍ਰੀ ਭੁਪਿੰਦਰਪਾਲ ਸਿੰਘ (ਪੁੱਤਰ ਸਵ: ਸ. ਇਕਬਾਲ ਸਿੰਘ ਟਰਾਂਸਪੋਰਟਰ) ਅਤੇ ਸਿਮਰਨਜੀਤ ਕੌਰ ਤੱਖੀ (ਪੁੱਤਰੀ ਸ੍ਰੀ ਬੀਰਬਲ ਤੱਖੀ) ਨੂੰ ਉਹਨਾਂ ਦੀਆਂ ਸਮਾਜ ਸੇਵੀ ਸਰਗਰਮੀਆਂ ਲਈ ਸਨਮਾਨਿਤ ਕੀਤਾ ਗਿਆ। ਇਹਨਾਂ ਪਲਾਂ ਦੌਰਾਨ ਸ੍ਰੀ ਜੀ.ਐਸ.ਤੂਰ, ਜੇ.ਐਸ.ਗਿੱਦਾ,ਸ੍ਰੀ ਪ੍ਰਵੇਸ਼ ਕੁਮਾਰ, ਸ੍ਰੀਮਤੀ ਸੁਰਿੰਦਰ ਕੌਰ ਤੂਰ, ਸ੍ਰੀਮਤੀ ਅੰਜੂ ਸਰੀਨ, ਡਾ.ਅਜੇ ਬੱਗਾ, ਡਾ.ਦਿਆਲ ਸਰੂਪ, ਸ੍ਰੀ ਨਰਿੰਦਰ ਸਿੰਘ ਭਾਰਟਾ, ਸ੍ਰੀ ਯੁਵਰਾਜ ਕਾਲ੍ਹੀਆ, ਮੈਨੇਜਰ ਮਨਮੀਤ ਸਿੰਘ, ਸਾਬਕਾ ਮੈਨੇਜਰ ਸ੍ਰੀ ਓਮ ਪ੍ਰਕਾਸ਼ ਸ਼ਰਮਾ, ਸ੍ਰੀ ਦਿਲਬਾਗ ਸਿੰਘ ਰਿਟਾ: ਡੀ.ਈ.ਓ, ਸ੍ਰੀ ਨਰਿੰਦਰਪਾਲ ਤੂਰ, ਸ੍ਰੀ ਅਸ਼ਵਨੀ ਜੋਸ਼ੀ, ਡਾ. ਜੀ.ਐਸ.ਸੰਧੂ, ਸ੍ਰੀਮਤੀ ਸਰਬਜੀਤ ਕੌਰ, ਸ.ਗੁਰਚਰਨ ਸਿੰਘ, ਸ੍ਰੀ ਮੋਹਣ ਲਾਲ, ਸੁਪ੍ਰੀਤ ਕੌਰ, ਸ੍ਰੀ ਭੁਪਿੰਦਰਪਾਲ ਸਿੰਘ ਸੈਣੀ, ਗੁਰਸਾਗਰ ਸਿੰਘ, ਇਮਰਾਜ਼ ਸਿੰਘ, ਤੇ ਪ੍ਰੀਵਾਰ ਅਤੇ ਬੀ.ਡੀ.ਸੀ.ਸਟਾਫ ਹਾਜਰ ਸੀ। ਇਸ ਮੌਕੇ ਖੁਸ਼ੀ ਵਿੱਚ ਸੱਭ ਨੂੰ ਲੱਡੂ ਵਰਤਾਏ ਗਏ ।