ਡੇਰਾਬੱਸੀ: ਗਜ਼ਟਡ ਛੁੱਟੀ ਵਾਲੇ ਦਿਨ ਵੀ ਦਫ਼ਤਰ ‘ਚ ਹਾਜ਼ਰ ਰਹਿਣ ਦੇ ਹੁਕਮ !


ਡੇਰਾਬੱਸੀ, 15 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ITI ਡੇਰਾਬੱਸੀ ਦੀ ਮੁੱਖ ਅਧਿਆਪਕ ਵੱਲੋਂ ਆਪਣੇ ਸਟਾਫ ਨੂੰ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਛੁੱਟੀ ਵਾਲੇ ਦਿਨ ਵੀ ਦਫ਼ਤਰ ‘ਚ ਹਾਜ਼ਰ ਰਹਿਣ ਦੇ ਫਰਮਾਨ ਦਿੱਤੇ ਹਨ। ਸ਼ਨੀਵਾਰ, ਐਤਵਾਰ ਨੂੰ ਦਫ਼ਤਰ ‘ਚ ਰਹਿਣ ਦੇ ਹੁਕਮ ਦਿੱਤੇ ਗਏ ਹਨ।

ਗਜ਼ਟਡ ਛੁੱਟੀ ਵਾਲੇ ਦਿਨ ਵੀ ਦਫ਼ਤਰ ‘ਚ ਰਹਿਣ ਲਈ ਕਿਹਾ ਗਿਆ ਹੈ। ਅੱਜ ਦੇ ਦਿਨ ਵੀ ਸਟਾਫ਼ ਨੂੰ ਦਫ਼ਤਰ ‘ਚ ਪਹੁੰਚਣ ਦੇ ਹੁਕਮ ਦਿੱਤੇ ਸੀ।