ਫਗਵਾੜਾ ‘ਚ ਮੁਫ਼ਤ ਮੈਡੀਕਲ ਕੈਂਪ ਦਾ 452 ਮਰੀਜ਼ਾਂ ਨੇ ਲਿਆ ਲਾਭ

0
WhatsApp Image 2025-08-13 at 5.50.44 PM

ਫਗਵਾੜਾ, 13 ਅਗੱਸਤ (ਸੁਸ਼ੀਲ ਸ਼ਰਮਾ) (ਨਿਊਜ਼ ਟਾਊਨ ਨੈਟਵਰਕ) :

ਡਾਇਰੈਕਟਰ ਆਯੁਰਵੇਦਾ, ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਕਪੂਰਥਲਾ ਡਾ. ਕੁਸੁਮ ਗੁਪਤਾ ਦੀ ਅਗਵਾਈ ਹੇਠ ਆਯੂਸ਼ਮਾਨ ਅਰੋਗਿਆ ਕੇਂਦਰ ਪਿੰਡ ਮਾਣਕ ਤਹਿਸੀਲ ਫਗਵਾੜਾ ਵਿਖੇ ਫਰੀ ਅਯੂਸ਼ ਮੈਡੀਕਲ ਕੈਂਪ ਲਗਾਇਆ ਗਿਆ। ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਜਾਰੀ ਰਹੇ ਕੈਂਪ ਦਾ ਉਦਘਾਟਨ ਸਰਪੰਚ ਰੂਪ ਲਾਲ ਵਲੋਂ ਕੀਤਾ ਗਿਆ। ਉਹਨਾਂ ਨੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਪਿੰਡਾਂ ‘ਚ ਰਹਿੰਦੇ ਲੋਕਾਂ ਲਈ ਬਹੁਤ ਲਾਹੇਵੰਦ ਹੁੰਦੇ ਹਨ।

ਕੈਂਪ ਦੌਰਾਨ 237 ਮਰੀਜਾਂ ਦੀ ਆਯੁਰਵੈਦਿਕ ਅਤੇ 215 ਮਰੀਜ਼ਾਂ ਨੂੰ ਹੋਮਿਓਪੈਥਿਕ ਇਲਾਜ ਪ੍ਰਣਾਲੀ ਰਾਹੀਂ ਜਾਂਚ ਕਰਕੇ ਫਰੀ ਦਵਾਈਆਂ ਦਿਤੀਆਂ ਗਈਆਂ ਹਨ। ਜਿਹਨਾਂ ਵਿੱਚ ਪੇਟ ਦੇ ਰੋਗਾਂ, ਜੋੜਾਂ ਦੇ ਦਰਦ, ਸ਼ੁਗਰ, ਮਹਿਲਾ ਰੋਗ, ਬਲੱਡ ਪ੍ਰੈਸ਼ਰ ਤੇ ਖਾਂਸੀ ਆਦਿ ਬਿਮਾਰੀਆਂ ਨਾਲ ਪੀੜ੍ਹਤ ਮਰੀਜ ਸ਼ਾਮਲ ਸਨ। ਕੈਂਪ ਦੌਰਾਨ ਹਾਜਰੀਨ ਨੂੰ ਸ਼ਰੀਰ ਦੀ ਤਾਸੀਰ ਅਤੇ ਮੌਸਮ ਮੁਤਾਬਕ ਅਹਾਰ-ਵਿਹਾਰ ‘ਚ ਬਦਲਾਅ ਸਬੰਧੀ ਵਢਮੁੱਲੀ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਮੈਡੀਕਲ ਟੀਮ ‘ਚ ਸ਼ਾਮਲ ਆਯੁਰਵੈਦਿਕ ਮੈਡੀਕਲ ਅਫਸਰ ਡਾ. ਗੁਰਦੀਪ ਸਿੰਘ, ਡਾ. ਜਸਪਾਲ ਸਿੰਘ, ਅਤੇ ਡਾ. ਪ੍ਰੀਤੀ ਬਾਲੂ, ਉਪਵੈਦ ਪਵਨ, ਹੋਮਿਓਪੈਥਿਕ ਮੈਡੀਕਲ ਅਫਸਰ ਡਾ. ਰਮਿੰਦਰ ਸਿੰਗਲਾ, ਡਾ. ਅੰਕੁਸ਼ ਅੱਗਰਵਾਲ, ਪਵਨ ਕੁਮਾਰ ਸਹਾਇਕ ਵੈਦ, ਡਿਸਪੈਂਸਰ ਵਰਿੰਦਰ ਕੁਮਾਰ, ਰਾਜ ਕੁਮਾਰ ਅਤੇ ਹੈਲਪਰ ਅਨਿਲ ਕੁਮਾਰ ਤੋਂ ਇਲਾਵਾ ਪਿੰਡ ਦੇ ਪਤਵੰਤੇ ਗੁਰਦੀਪ ਸਿੰਘ, ਜਸਵਿੰਦਰ ਕੌਰ, ਕੋਮਲ, ਕਮਲੇਸ਼ ਕੌਰ, ਊਸ਼ਾ ਰਾਣੀ ਆਦਿ ਹਾਜਰ ਸਨ।

Leave a Reply

Your email address will not be published. Required fields are marked *