ਪਾਰਟੀ ਛੱਡ ਕੇ ਗਏ ਇਸ ਸੀਨੀਅਰ ਆਗੂ ਦੀ ਕੱਲ੍ਹ ਅਕਾਲੀ ਦਲ ਵਿਚ ਹੋਵੇਗੀ ਵਾਪਸੀ…


ਚੰਡੀਗੜ੍ਹ, 7 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਕੱਲ੍ਹ ਘਰ ਵਾਪਸੀ ਹੋਵੇਗੀ।
ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਮਾਨ, ਜੋ 2024 ਵਿੱਚ ਅਕਾਲੀ ਦਲ ਤੋਂ ਨਾਰਾਜ਼ ਹੋ ਕੇ “ਸੁਧਾਰ ਲਹਿਰ” ਵਾਲੇ ਧੜੇ ਵਿੱਚ ਸ਼ਾਮਲ ਹੋ ਗਏ ਸਨ, ਹੁਣ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਵਾਪਸ ਆ ਰਹੇ ਹਨ।
ਉਹ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਕੱਲ੍ਹ ਪਾਰਟੀ ਵਿੱਚ ਘਰ ਵਾਪਸੀ ਕਰਨਗੇ। ਉਨ੍ਹਾਂ ਦੀ ਵਾਪਸੀ ਨਾਲ ਅਕਾਲੀ ਦਲ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਮਜ਼ਬੂਤੀ ਮਿਲੇਗੀ।