ਦੋ ਵੱਖ-ਵੱਖ ਧਰਮਾਂ ਦੇ ਵਿਅਕਤੀਆਂ ਦਾ ਵਿਆਹ ਗ਼ੈਰ-ਕਾਨੂੰਨੀ : ਹਾਈ ਕੋਰਟ


(ਨਿਊਜ਼ ਟਾਊਨ ਨੈਟਵਰਕ)
ਇਲਾਹਾਬਾਦ, 27 ਜੁਲਾਈ : ਇਲਾਹਾਬਾਦ ਹਾਈ ਕੋਰਟ ਨੇ ਅਪਣੇ ਇਕ ਫ਼ੈਸਲੇ ਵਿਚ ਕਿਹਾ ਹੈ ਕਿ ਧਰਮ ਪਰਿਵਰਤਨ ਤੋਂ ਬਿਨਾਂ ਦੋ ਵੱਖਰੇ-ਵੱਖਰੇ ਧਰਮਾਂ ਦੇ ਲੋਕਾਂ ਦੇ ਵਿਆਹ ਨੂੰ ਜਾਇਜ਼ ਨਹੀਂ ਮੰਨਿਆ ਜਾਵੇਗਾ। ਅਦਾਲਤ ਨੇ ਅਜਿਹੇ ਵਿਆਹਾਂ ਨੂੰ ਕਾਨੂੰਨ ਦੀ ਉਲੰਘਣਾ ਕਰਾਰ ਦਿਤਾ ਹੈ। ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਧਰਮ ਪਰਿਵਰਤਨ ਤੋਂ ਬਿਨਾਂ,ਵਿਰੋਧੀ ਧਰਮ ਦੇ ਲੋਕਾਂ ਦੇ ਵਿਆਹ ਨੂੰ ਜਾਇਜ਼ ਨਹੀਂ ਮੰਨਿਆ ਜਾਵੇਗਾ। ਅਦਾਲਤ ਨੇ ਅਜਿਹੇ ਵਿਆਹਾਂ ਨੂੰ ਕਾਨੂੰਨ ਦੀ ਉਲੰਘਣਾ ਕਰਾਰ ਦਿਤਾ ਹੈ। ਇਸ ਦੇ ਨਾਲ ਹੀ,ਅਦਾਲਤ ਨੇ ਰਾਜ ਦੇ ਗ੍ਰਹਿ ਸਕੱਤਰ ਨੂੰ ਉਨ੍ਹਾਂ ਆਰੀਆ ਸਮਾਜੀ ਸਮਾਜਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿਤੇ ਹਨ ਜੋ ਵਿਰੋਧੀ ਧਰਮ ਦੇ ਨਾਬਾਲਗ਼ ਜੋੜਿਆਂ ਨੂੰ ਵਿਆਹ ਸਰਟੀਫ਼ਿਕੇਟ ਜਾਰੀ ਕਰ ਰਹੇ ਹਨ। 29 ਅਗੱਸਤ ਨੂੰ ਪਾਲਣਾ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿਤੇ। ਇਹ ਹੁਕਮ ਜਸਟਿਸ ਪ੍ਰਸ਼ਾਂਤ ਕੁਮਾਰ ਦੀ ਸਿੰਗਲ ਬੈਂਚ ਨੇ ਸੋਨੂੰ ਉਰਫ਼ ਸਾਹਨੂਰ ਦੀ ਪਟੀਸ਼ਨ ‘ਤੇ ਦਿਤਾ।
