ਕੈਪਟਨ ਨੇ ਮਜੀਠੀਆ ਵਿਰੁਧ ਹੋਈ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਿਆ


ਭਗਵੰਤ ਮਾਨ ਨੇ ਕੈਪਟਨ ਉਤੇ ਸਾਧਿਆ ਨਿਸ਼ਾਨਾ
(ਦੁਰਗੇਸ਼ ਗਾਜਰੀ)
ਚੰਡੀਗੜ੍ਹ, 16 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਉਤੇ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਨੇ ਆਖਿਆ ਹੈ ਕਿ ਕੈਪਟਨ ਅੱਜ ਤੁਹਾਨੂੰ ਡਰੱਗ ਤਸਕਰਾਂ ਦੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਹੋ ਗਈ। ਜਦ ਲੋਕਾਂ ਦੇ ਪੁੱਤਰ ਤੁਹਾਡੇ ਅਤੇ ਤੁਹਾਡੇ ਭਤੀਜੇ ਦੇ ਰਾਜ ਵਿਚ ਤੜਪ-ਤੜਪ ਕੇ ਮਰ ਰਹੇ ਸਨ, ਉਸ ਵੇਲੇ ਤੁਸੀਂ ਮਹਿਫ਼ਲਾਂ ‘ਚ ਬੈਠੇ ਸੀ। ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਹੈ ਪਰ ਅਫ਼ਸੋਸ ਬਹੁਤ ਕੁੱਝ ਗਵਾ ਕੇ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖਹਿੜਾ ਛੁਡਾਏਗੀ। ਜਿਹੜੀ ਤੁਸੀਂ ਗੁਟਕਾ ਸਾਹਿਬ ਜੀ ਦੀ ਸਹੁੰ ਖਾਧੀ ਸੀ, ਉਹ ਕਿੱਥੇ ਗਈ? ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਬਿਕਰਮ ਸਿੰਘ ਮਜੀਠੀਆ ‘ਤੇ ਹੋਈ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿਤਾ ਸੀ ਅਤੇ ਇਸ ਕਾਰਵਾਈ ਦੀ ਨਿੰਦਾ ਕੀਤੀ ਸੀ। ਇਸ ‘ਤੇ ਹੁਣ ਪੰਜਾਬ ਸਰਕਾਰ ਨੇ ਵੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ ਕਿ ਜਿਹੜੀ ਤੁਸੀਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ, ਉਸ ਦਾ ਕੀ ਬਣਿਆ? ਹੁਣ ਤੁਹਾਡਾ ਦੋਗਲਾ ਚਿਹਰਾ ਸਾਰਿਆਂ ਦੇ ਸਾਹਮਣੇ ਆ ਚੁੱਕਾ ਹੈ।
