ਮੋਹਾਲੀ ਵਿਚ ਨਾਬਾਲਗ਼ ਦਾ ਅਗ਼ਵਾ ਕਰਨ ਪਿੱਛੋਂ ਚਲਦੀ ਕਾਰ ਵਿਚ ਬਲਾਤਕਾਰ


(ਲਖਵੀਰ ਸਿੰਘ)
ਮੋਹਾਲੀ, 26 ਜੁਲਾਈ : ਮੋਹਾਲੀ ਜ਼ਿਲ੍ਹੇ ਵਿਚ ਇਕ ਨਾਬਾਲਗ਼ ਨੂੰ ਅਗ਼ਵਾ ਕਰਨ ਅਤੇ ਚਲਦੀ ਕਾਰ ਵਿਚ ਉਸ ਨਾਲ ਹੈਵਾਨੀਅਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਵਿਚ ਸਵਾਰ ਮੁਲਜ਼ਮਾਂ ਨੇ ਉਸ ਨੂੰ ਮੈਟਰੋ ਮਾਲ ਦੇ ਨੇੜੇ ਤੋਂ ਅਗ਼ਵਾ ਕਰ ਲਿਆ। ਇਸ ਤੋਂ ਬਾਅਦ ਉਹ ਉਸ ਨੂੰ ਚੰਡੀਗੜ੍ਹ ਅਤੇ ਮੋਹਾਲੀ ਲੈ ਗਏ। ਰਾਤ ਨੂੰ ਬਲਾਤਕਾਰ ਕਰਨ ਤੋਂ ਬਾਅਦ, ਉਹ ਉਸ ਨੂੰ ਇਕ ਸੁਨਸਾਨ ਜਗ੍ਹਾ ‘ਤੇ ਛੱਡ ਕੇ ਭੱਜ ਗਏ।ਨਾਬਾਲਗ਼ ਲੜਕੀ ਦੀ ਮਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਅਣਪਛਾਤੇ ਨੌਜਵਾਨਾਂ ਵਿਰੁਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਜ਼ੀਰਕਪੁਰ ਦੀ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ ਉਸ ਦੀ 16 ਸਾਲ ਦੀ ਧੀ ਇਕ ਸੈਲੂਨ ਵਿਚ ਕੰਮ ਕਰਦੀ ਹੈ। 22 ਜੁਲਾਈ ਦੀ ਸਵੇਰ ਨੂੰ, ਉਹ ਸੈਲੂਨ ਗਈ ਪਰ ਸ਼ਾਮ ਨੂੰ ਘਰ ਨਾ ਪਰਤੀ। 23 ਜੁਲਾਈ ਨੂੰ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਨੇ ਦੱਸਿਆ ਕਿ ਉਹ ਡੇਰਾਬੱਸੀ ਵਿਚ ਰਹਿਣ ਵਾਲੇ ਅਪਣੇ ਦੋਸਤ ਨੂੰ ਮਿਲਣ ਲਈ ਨਾਡਾ ਸਾਹਿਬ ਗਈ ਸੀ। ਉਹ ਇਸ ਨੌਜਵਾਨ ਨੂੰ ਇਕ ਮਹੀਨੇ ਤੋਂ ਜਾਣਦੀ ਹੈ। ਉਹ ਉਸ ਦਾ ਚੰਗਾ ਦੋਸਤ ਹੈ। 22 ਜੁਲਾਈ ਦੀ ਸ਼ਾਮ ਨੂੰ ਲਗਭਗ 4:30 ਵਜੇ, ਅਪਣੇ ਦੋਸਤ ਨੂੰ ਮਿਲਣ ਤੋਂ ਬਾਅਦ, ਉਹ ਨਾਡਾ ਸਾਹਿਬ ਤੋਂ ਇਕ ਆਟੋ ਵਿਚ ਡੇਰਾਬੱਸੀ ਪਹੁੰਚੀ। ਸ਼ਾਮ 6 ਵਜੇ ਉਹ ਉਸੇ ਆਟੋ ਵਿਚ ਜ਼ੀਰਕਪੁਰ ਮੈਟਰੋ ਮਾਲ ਦੇ ਨੇੜੇ ਪਹੁੰਚੀ।ਜਿਸ ਤੋਂ ਬਾਅਦ ਉਸ ਨਾਲ ਉਪਰੋਕਤ ਘਟਨਾ ਵਾਪਰੀ।
