‘ਐਵੇਂ 6 ਮਹੀਨੇ ਥਾਣਿਆਂ ‘ਚ ਫਿਰੀ ਗਿਆ ਮੈਂ’- Sidhu Moosewala ਕਤਲ ਬਾਰੇ ਪਹਿਲੀ ਬਾਰ ਬੋਲਿਆ Babbu Maan!

0
Screenshot 2025-07-25 115957

ਪੰਜਾਬ, 25 ਜੁਲਾਈ, 2025 (ਨਿਊਜ਼ ਟਾਊਨ ਨੈਟਵਰਕ) :

ਸਿੱਧੂ ਮੂਸੇਵਾਲਾ ਕਤਲਕਾਂਡ ਨੂੰ 3 ਸਾਲ ਹੋ ਗਏ ਹਨ ਅਤੇ ਸਮੇਂ-ਸਮੇਂ ਉਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਈ ਲੋਕਾਂ ਦਾ ਨਾਮ ਇਸ ਕੇਸ ਨਾਲ ਜੁੜਦਾ ਰਹਿੰਦਾ ਹੈ। ਮਨਕਿਰਤ ਔਲਖ ਤੋਂ ਲੈਕੇ ਬੱਬੂ ਮਾਨ ਤੱਕ ਤੋਂ ਪੁਲਸ ਇਸ ਕੇਸ ਸਬੰਧੀ ਪੁੱਛਗਿੱਛ ਕਰ ਚੁੱਕੇ ਹਨ। ਪਰ, ਹੁਣ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਤਿੰਨ ਸਾਲ ਬਾਅਦ ਉਨ੍ਹਾਂ ਨੇ ਚੁੱਪੀ ਤੋੜੀ ਹੈ।

ਬੱਬੂ ਮਾਨ ਨੇ ਆਪਣੇ ਲਾਈਵ ਸ਼ੋਅ ਦੌਰਾਨ ਬਿਨਾਂ ਸਿੱਧੂ ਮੂਸੇਵਾਲਾ ਦਾ ਨਾਮ ਲਿਆ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲੜਾਈ ਕਿਸੇ ਹੋਰ ਦੀ ਸੀ ਤੇ ਏਜੰਸੀਆਂ ਦੇ ਕੋਲ ਮੇਰੇ ਵਰਗਾ ਘੁੰਮਦਾ ਰਿਹਾ। ਮੈਂ ਆਪਣੀ ਸ਼ਰਾਫ਼ਤ ਦਾ ਸਰਟੀਫ਼ਿਕੇਟ ਲੈ ਕੇ 6 ਮਹੀਨਿਆਂ ਤੱਕ ਥਾਣਿਆਂ ‘ਚ ਘੁੰਮਦਾ ਰਿਹਾ। ਇਸ ਦੇ ਨਾਲ ਬੱਬੂ ਮਾਨ ਨੇ ਮੀਡਿਆ ਟ੍ਰਾਇਲ ‘ਤੇ ਵੀ ਸਵਾਲ ਚੁੱਕੇ।

ਦੱਸ ਦੇਈਏ ਕਿ ਬੱਬੂ ਮਾਨ ਕੈਨੇਡਾ ਟੂਰ ‘ਤੇ ਹਨ। ਬੀਤੀ ਦਿਨੀਂ ਉਨ੍ਹਾਂ ਦਾ ਵੈਨਕੂਵਰ ‘ਚ ਸ਼ੋਅ ਸੀ। ਇਸੇ ਸ਼ੋਅ ਦੌਰਾਨ ਉਨ੍ਹਾਂ ਨੇ ਇਹ ਬਿਆਨ ਦਿੱਤਾ ਹੈ।

ਸਿੰਗਰ ਤੋਂ ਕੀਤੀ ਗਈ ਸੀ ਪੁੱਛ-ਗਿਛ

ਸਿੱਧੂ ਮੂਸੇਵਾਲ ਕਤਲ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਐਸਆਈਟੀ ਜਾ ਗਠਨ ਕੀਤਾ ਗਿਆ ਸੀ, ਜਿਸ ਨੇ ਪੁੱਛ-ਗਿਛ ਤੇ ਕਈ ਸਬੂਤਾਂ ਦੀ ਪੜਤਾਲ ਕੀਤੀ। ਜਾਂਚ ਦੌਰਾਨ ਕਈ ਵਿਅਕਤੀਆਂ ਦੇ ਬਿਆਨ ਵੀ ਦਰਜ ਕੀਤੇ ਗਏ। ਬੱਬੂ ਮਾਨ ਤੋਂ ਵੀ ਪੁੱਛ-ਗਿਛ ਕੀਤੀ ਗਈ ਸੀ। ਉਨ੍ਹਾਂ ਕੋਲੋਂ ਸਿੱਧੂ ਮੂਸੇਵਾਲਾ ਨਾਲ ਸੰਭਾਵਿਤ ਕਿਸੀ ਵਿਵਾਦ ਬਾਰੇ ਸਵਾਲ ਕੀਤੇ ਗਏ। ਹਾਲਾਂਕਿ, ਇਹ ਜਾਂਚ ਸਿਰਫ਼ ਤੱਥਾਂ ਨੂੰ ਸਪੱਸ਼ਟ ਕਰਨ ਤੇ ਕਿਸੇ ਪ੍ਰਕਾਰ ਦੀ ਸੰਭਾਵਨਾ ਨੂੰ ਖ਼ਾਰਜ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਸੀ।

ਜਾਂਚ ਤੋਂ ਬਾਅਦ ਐਸਆਈਟੀ ਨੇ ਸਪੱਸ਼ਟ ਕੀਤਾ ਸੀ ਕਿ ਬੱਬੂ ਮਾਨ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਸਿੱਧਾ ਜਾਂ ਅਸਿੱਧਾ ਸਬੰਧ ਨਹੀਂ ਹੈ। ਉਨ੍ਹਾਂ ਨੂੰ ਪੂਰੀ ਤਰ੍ਹਾਂ ਸ਼ੱਕ ਤੋਂ ਬਾਹਰ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *