ਸ਼੍ਰੀ ਰਾਧਾ ਕ੍ਰਿਸ਼ਨਾ ਗਊਸ਼ਾਲਾ ਬ੍ਰਾਹਮਣ ਮਾਜਰਾ ਵਿਖੇ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਕਰਵਾਈ


ਸਰਹਿੰਦ, 24 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਸਾਵਨ ਮਹੀਨੇ ਦੀ ਸ਼ਿਵਰਾਤਰੀ ਦੇ ਪਵਿੱਤਰ ਮੌਕੇ ਉੱਤੇ ਸ਼੍ਰੀ ਰਾਧਾ ਕ੍ਰਿਸ਼ਨਾ ਗਊਸ਼ਾਲਾ ਬ੍ਰਾਹਮਣ ਮਾਜਰਾ ਵਿਖੇ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਕਰਵਾਈ ਗਈ। ਮੂਰਤੀ ਸਥਾਪਨਾ ਤੋਂ ਪਹਿਲਾਂ ਸ਼ੋਭਾ ਯਾਤਰਾ ਵੀ ਕੱਢੀ ਗਈ ਤੇ ਅਚਾਰਿਆ ਘਨੱਈਆ ਲਾਲ ਤੇ ਸੰਤਾਂ ਵਲੋਂ ਮੂਰਤੀ ਦੀ ਪ੍ਰਾਣ ਪ੍ਰਤੀਸ਼ਠਾ ਕਰਵਾਈ ਗਈ। ਗਊਸ਼ਾਲਾ ਦੇ ਪ੍ਰਧਾਨ ਰਾਜਿੰਦਰ ਕਪਲਿਸ਼, ਉਹਨਾਂ ਦੀ ਪੂਰੀ ਟੀਮ ਤੇ ਮਿੱਤਲ ਪਰਿਵਾਰ ਮੰਡੀ ਗੋਬਿੰਦਗੜ੍ਹ ਵਲੋਂ 7 ਦਿਨ ਪੂਜਾ ਅਰਚਨਾ ਵੀ ਕੀਤੀ ਗਈ।ਇਸ ਮੌਕੇ ਅਚਾਰਿਆ ਘਨੱਈਆ ਲਾਲ ਚੰਦਰ ਪ੍ਰਕਾਸ਼ ਮਿੱਤਲ ਤੇ ਰਾਜੇਸ਼ ਮਿੱਤਲ ਨੇ ਕਿਹਾ ਕਿ ਜੋ ਵਿਅਕਤੀ ਤੇ ਸੰਸਥਾ ਸਾਵਨ ਮਹੀਨੇ ਦੌਰਾਨ ਮੂਰਤੀ ਸਥਾਪਨਾ ਤੇ ਹੋਰ ਧਾਰਮਿਕ ਪਵਿੱਤਰ ਸਮਾਗਮ ਕਰਾਉਂਦੀ ਹੈ ਉਹ ਪੁੰਨ ਦੀ ਭਾਗੀ ਬਣਦੀ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਭਵਸਾਗਰ ਤੋਂ ਪਾਰ ਉਤਾਰਦੀ ਹੈ।ਇਹ ਸਮਾਗਮ ਮਿੱਤਲ ਪਰਿਵਾਰ ਵਲੋਂ ਡਿੰਪਲ ਮਿੱਤਲ ਦੀ ਯਾਦ ਵਿੱਚ ਕਰਵਾਇਆ ਗਿਆ।ਇਸਤਰੀ ਭਜਨ ਮੰਡਲੀ ਗਊਸ਼ਾਲਾ ਵਲੋਂ ਕੀਰਤਨ ਕੀਤਾ ਗਿਆ।ਇਸ ਮੌਕੇ ਸੀਮਾ ਮਿੱਤਲ, ਮਨੋਜ ਖੰਡੇਵਾਲ, ਅਨਿਲ ਸ਼ਾਸਤਰੀ, ਰਜਨੀਸ਼ ਸ਼ਾਸਤਰੀ, ਰਵੀ ਸ਼ੰਕਰ, ਸੰਜੂ ਨੰਬਰਦਾਰ,ਕਮਲ ਭਾਰਦਵਾਜ, ਨਰਿੰਦਰ ਪ੍ਰਧਾਨ, ਦੇਵ ਭਾਰਦਵਾਜ,ਹਰਦੀਪ ਵਰਮਾ, ਰਿੰਕੂ ਕੁਮਾਰ,ਅਰਜੁਨ ਕੁਮਾਰ, ਕ੍ਰਿਸ਼ਨ ਕੁਮਾਰ, ਮੋਹਨ ਲਾਲ, ਬ੍ਰਿਜ ਲਾਲ ਜੋਸ਼ੀ, ਦੀਪਕ, ਵਿਨੈ ਗੁਪਤਾ, ਡਿਪਟੀ ਕੁਮਾਰ, ਮਨੋਜ ਕੁਮਾਰ, ਕਸ਼ਿਸ਼ ਥਾਪਰ, ਘਣਦਾਸ ਸ਼ਿਆਮ,ਅਸ਼ਵਨੀ ਭਾਰਦਵਾਜ, ਹਨੀ ਭਾਰਦਵਾਜ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।
