ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੇਸ਼ ਕੀਤਾ ਡਰਾਈਵਰ ਰਹਿਤ ਟਰੈਕਟਰ

0
WhatsApp Image 2025-07-22 at 10.10.42 PM

(ਕਮਲ ਕਪੂਰ)
ਲੁਧਿਆਣਾ, 23 ਜੁਲਾਈ
: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਖੇਤਾਂ ਲਈ ਨਵੀਂ ਤਕਨੀਕ ਨਾਲ ਚੱਲਣ ਵਾਲਾ ਇਕ ਟਰੈਕਟਰ ਤਿਆਰ ਕੀਤਾ ਹੈ ਜੋ ਬਿਨਾਂ ਡਰਾਈਵਰ ਦੇ ਖੇਤਾਂ ਵਿਚ ਕੰਮ ਕਰੇਗਾ। ਇਸ ਟਰੈਕਟਰ ਨੂੰ ਨਵੀਂ ਤਕਨੀਕ ਨਾਲ ਜੋੜਨ ਲਈ ਲਗਭਗ ਅੱਠ ਸਾਲ ਦੀ ਸਖ਼ਤ ਮਿਹਨਤ ਲੱਗੀ। ਇਸ ਟਰੈਕਟਰ ਵਿਚ ਇਕ ਜੀ.ਪੀ.ਐਸ. ਸਿਸਟਮ ਦੇ ਨਾਲ-ਨਾਲ ਪ੍ਰੋਗਰਾਮਿੰਗ ਸੈੱਟ ਵੀ ਹੈ, ਜੋ ਨਿਰਧਾਰਤ ਸਮਾਂ ਸੀਮਾ ਤੋਂ ਬਾਅਦ ਹੀ ਚੱਲੇਗਾ ਅਤੇ ਇਸ ਟਰੈਕਟਰ ਨੂੰ ਬਿਨਾਂ ਡਰਾਈਵਰ ਦੇ ਚਲਾਇਆ ਜਾ ਸਕਦਾ ਹੈ ਅਤੇ ਖੇਤਾਂ ਵਿਚ ਖੇਤੀ ਕੀਤੀ ਜਾ ਸਕਦੀ ਹੈ। ਇਸ ਪ੍ਰੋਜੈਕਟ ਨੂੰ ਤਿਆਰ ਕਰਨ ਵਾਲੇ ਡਾ. ਅਸੀਮ ਵਰਮਾ ਨੇ ਕਿਹਾ ਕਿ ਇਹ ਦੇਸ਼ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਪਹਿਲਾ ਟਰੈਕਟਰ ਹੈ ਜੋ ਬਿਨਾਂ ਡਰਾਈਵਰ ਦੇ ਖੇਤੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਪ੍ਰੋਗਰਾਮਿੰਗ ਸੈੱਟ ਕੀਤੀ ਗਈ ਹੈ ਜੋ ਕਮਾਂਡ ਦੇਣ ‘ਤੇ ਅਪਣੇ ਆਪ ਚੱਲੇਗਾ ਅਤੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਬਰਾਬਰ ਹਲ ਚਲਾਏਗਾ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨੂੰ ਪੁਰਾਣੇ ਟਰੈਕਟਰਾਂ ਵਿਚ ਵੀ ਅਪਣਾਇਆ ਜਾ ਸਕਦਾ ਹੈ। ਜਿਸ ਦੀ ਕੁੱਲ ਕੀਮਤ ਲਗਭਗ 4 ਲੱਖ ਰੁਪਏ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤਾਂ ਵਿਚ ਪਾੜਾ ਵੀ ਘੱਟ ਹੋਵੇਗਾ ਅਤੇ ਇਸ ਵਿਚ ਇਕ ਡਿਵਾਈਸ ਸਿਸਟਮ ਲਗਾਇਆ ਗਿਆ ਹੈ। ਦੂਜੇ ਪਾਸੇ ਲੁਧਿਆਣਾ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਅਤੇ ਐਡੀਸ਼ਨਲ ਟਰੈਕਟਰ ਡਾ. ਤਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਹ ਦੇਸ਼ ਦਾ ਪਹਿਲਾ ਟਰੈਕਟਰ ਹੈ ਜੋ ਬਿਨਾਂ ਡਰਾਈਵਰ ਦੇ ਖੇਤਾਂ ਵਿੱਚ ਕੰਮ ਕਰੇਗਾ ਅਤੇ ਇਸ ਵਿੱਚ ਪ੍ਰੋਗਰਾਮਿੰਗ ਸੈੱਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੀਪੀਐਸ ਸਿਸਟਮ ਦੇ ਨਾਲ-ਨਾਲ ਇਸ ਵਿਚ ਖੇਤਰ ਦੀ ਚੋਣ ਵੀ ਕੀਤੀ ਗਈ ਹੈ ਅਤੇ ਇਹ ਟਰੈਕਟਰ ਉਸ ਖੇਤਰ ਵਿੱਚ ਹਲ ਚਲਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ ਅਤੇ ਉਨ੍ਹਾਂ ਦਾ ਸਮਾਂ ਅਤੇ ਪੈਸਾ ਵੀ ਬਚੇਗਾ। ਉਨ੍ਹਾਂ ਕਿਹਾ ਕਿ ਕਿਸਾਨ ਮੇਲੇ ਦੌਰਾਨ ਇਹ ਟਰੈਕਟਰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਤਕਨੀਕ ਨੂੰ ਅਪਣਾ ਸਕਣ ਅਤੇ ਆਪਣੇ ਖੇਤਾਂ ਨੂੰ ਹਲ ਚਲਾ ਸਕਣ।

Leave a Reply

Your email address will not be published. Required fields are marked *