ਦਿਲਜੀਤ ਦੋਸਾਂਝ ਨੇ ਪਾਕਿਸਤਾਨ ‘ਚ ਕੀਤਾ ਕਮਾਲ, ਸਰਦਾਰਜੀ-3 ਨੇ ਤੋੜੇ ਸਾਰੇ ਰਿਕਾਰਡ


ਕੈਰੀਆਨ ਜੱਟਾ-3 ਦਾ ਵੀ ਰਿਕਾਰਡ ਤੋੜਿਆ
ਚੰਡੀਗੜ੍ਹ, 17 ਜੁਲਾਈ : ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਲੰਬੇ ਸਮੇਂ ਤੋਂ ਖ਼ਬਰਾਂ ਵਿਚ ਬਣਿਆ ਹੋਇਆ ਹੈ। ਜਿਹੜੀ ਫ਼ਿਲਮ ਸਰਦਾਰਜੀ-3 ਕਾਰਨ ਉਸ ਨੂੰ ਬਹੁਤ ਟਰੋਲ ਕੀਤਾ ਗਿਆ ਸੀ, ਉਹ ਪੂਰੀ ਦੁਨੀਆਂ ਭਰ ਵਿਚ ਛਾਈ ਹੋਈ ਹੈ। ਪਾਕਿਸਤਾਨ ਵਿਚ ਦਿਲਜੀਤ ਦੋਸਾਂਝ ਨੇ ਇਕ ਵੱਡਾ ਰਿਕਾਰਡ ਬਣਾ ਦਿਤਾ ਹੈ। ਇਸ ਫ਼ਿਲਮ ਵਿਚ ਹਾਨੀਆ ਆਮਿਰ ਨੇ ਵੀ ਕੰਮ ਕੀਤਾ ਹੈ ਜਿਸ ਕਾਰਨ ਇਹ ਫ਼ਿਲਮ ਭਾਰਤ ਵਿਚ ਰਿਲੀਜ਼ ਨਹੀਂ ਹੋ ਸਕੀ। ਹੁਣ ਦਿਲਜੀਤ ਦੋਸਾਂਝ ‘ਬਾਰਡਰ-2’ ਦਾ ਕੰਮ ਪੂਰਾ ਕਰ ਰਿਹਾ ਹੈ। ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਖ਼ੁਸ਼ਖ਼ਬਰੀ ਮਿਲੀ ਹੈ। ਉਨ੍ਹਾਂ ਦੀ ਫ਼ਿਲਮ ਪਾਕਿਸਤਾਨ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣਨ ਦੇ ਨੇੜੇ ਪੁੱਜ ਗਈ ਹੈ। ਦਰਅਸਲ ਦਿਲਜੀਤ ਦੋਸਾਂਝ ਦੀ ‘ਸਰਦਾਰਜੀ-3’ ਨੇ ਕੈਰੀਆਨ ਜੱਟਾ-3 ਦਾ ਰਿਕਾਰਡ ਤੋੜ ਦਿਤਾ ਹੈ। ਇਹ ਪਾਕਿਸਤਾਨ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਵੀ ਬਣ ਗਈ ਹੈ। 3 ਹਫ਼ਤੇ ਪਹਿਲਾਂ ਰਿਲੀਜ਼ ਹੋਈ ਇਸ ਫ਼ਿਲਮ ਨੇ ਪਹਿਲੇ ਹਫ਼ਤੇ 21 ਕਰੋੜ ਪਾਕਿਸਤਾਨੀ ਰੁਪਏ ਕਮਾਏ ਸਨ। ਦਿਲਜੀਤ ਦੋਸਾਂਝ ਨੇ ਹਨੀਆ ਆਮਿਰ ਲਈ ਵੀ ਭਾਰੀ ਕਮਾਈ ਕੀਤੀ ਹੈ। ਫ਼ਿਲਮ ਨੇ ਪਹਿਲੇ ਹਫ਼ਤੇ 21 ਕਰੋੜ ਰੁਪਏ ਅਤੇ ਦੂਜੇ ਹਫ਼ਤੇ 9.50 ਕਰੋੜ ਰੁਪਏ ਕਮਾਏ। ਹਾਲਾਂਕਿ, ਜਿਵੇਂ ਹੀ ਇਹ ਤੀਜੇ ਹਫ਼ਤੇ ਵਿਚ ਪ੍ਰਵੇਸ਼ ਕਰ ਗਈ, ਫ਼ਿਲਮ ਨੇ ਸਿਰਫ਼ 6 ਦਿਨਾਂ ਵਿਚ 10 ਕਰੋੜ ਰੁਪਏ ਕਮਾਏ ਹਨ। ਇਸ ਹਫ਼ਤੇ ਦੇ ਅੰਤ ਤਕ, 1 ਕਰੋੜ ਰੁਪਏ ਦਾ ਵਾਧਾ ਹੋਵੇਗਾ। ਚੰਗੀ ਗੱਲ ਇਹ ਹੈ ਕਿ ਤੀਜੇ ਹਫ਼ਤੇ ਪਹਿਲੇ ਹਫ਼ਤੇ ਦੇ ਮੁਕਾਬਲੇ 50 ਫ਼ੀ ਸਦੀ ਤੋਂ ਘੱਟ ਦੀ ਗਿਰਾਵਟ ਦੇਖੀ ਗਈ ਹੈ। ਜੇ ਫ਼ਿਲਮ ਇਸੇ ਰਫ਼ਤਾਰ ਨਾਲ ਜਾਰੀ ਰਹੀ, ਤਾਂ ਇਹ ਜਲਦੀ ਹੀ 50-60 ਕਰੋੜ ਰੁਪਏ ਦਾ ਕਾਰੋਬਾਰ ਕਰੇਗੀ। ਹਾਲਾਂਕਿ, ਇਹ ਫ਼ਿਲਮ ਪਾਕਿਸਤਾਨ ਵਿਚ ਇਕ ਬਲਾਕਬਸਟਰ ਬਣ ਗਈ ਹੈ। ਇਸ ਨੇ ਇਕੱਲੇ ਲਾਹੌਰ ਵਿਚ 25 ਕਰੋੜ ਰੁਪਏ ਕਮਾਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪੂਰੇ ਥੀਏਟਰ ਵਿਚ ਚੱਲਣ ਤੋਂ ਬਾਅਦ 40 ਕਰੋੜ ਰੁਪਏ ਤਕ ਪਹੁੰਚ ਜਾਵੇਗੀ। ਦਰਅਸਲ, ਲੈਜੇਂਡ ਆਫ਼ ਮੌਲਾ ਜੱਟ ਲਾਹੌਰ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਹੈ, ਜਿਸ ਨੇ ਇਕ ਸਾਲ ਤਕ ਸਿਨੇਮਾਘਰਾਂ ਵਿਚ ਚੱਲਣ ਤੋਂ ਬਾਅਦ ਲਗਭਗ 60 ਕਰੋੜ ਰੁਪਏ ਕਮਾਏ। ਹੁਣ ਸਰਦਾਰਜੀ-3 ਸਭ ਤੋਂ ਵੱਧ ਕਮਾਈ ਕਰਨ ਵਾਲੀ ਪਾਕਿਸਤਾਨੀ ਫਿਲਮ ਦੇ ਨੇੜੇ ਆ ਗਈ ਹੈ। ਦਰਅਸਲ, 2019 ਤੋਂ ਪਾਕਿਸਤਾਨ ਵਿਚ ਬਾਲੀਵੁੱਡ ਫਿਲਮਾਂ ‘ਤੇ ਪਾਬੰਦੀ ਹੈ। ਹਾਲਾਂਕਿ, ਪੰਜਾਬੀ ਫ਼ਿਲਮਾਂ ਨੂੰ ਰਿਲੀਜ਼ ਹੋਣ ਦੀ ਇਜਾਜ਼ਤ ਮਿਲਦੀ ਹੈ। ਜੇ ਜਵਾਨ-ਪਠਾਨ ਵਰਗੀਆਂ ਫ਼ਿਲਮਾਂ ਉਥੇ ਰਿਲੀਜ਼ ਹੁੰਦੀਆਂ, ਤਾਂ ਉਹ 150 ਕਰੋੜ ਪਾਕਿਸਤਾਨੀ ਰੁਪਏ ਛਾਪਣ ਵਿਚ ਕਾਮਯਾਬ ਹੋ ਜਾਂਦੀਆਂ।