ਅਕਾਲੀ ਦਲ ਨੇ ਰੱਖੀ 20 ਜੁਲਾਈ ਨੂੰ ਤਰਨਤਾਰਨ ਵਿਚ ਰੈਲੀ


ਅਜ਼ਾਦ ਗਰੁਪ ਹੋਵੇਗਾ ਅਕਾਲੀ ਦਲ ਵਿਚ ਸ਼ਾਮਲ
(ਦੁਰਗੇਸ਼ ਗਾਜਰੀ)
ਚੰਡੀਗੜ੍ਹ, 17 ਜੁਲਾਈ : ਹਲਕਾ ਤਰਨ ਤਾਰਨ ਦੇ ਕਸਬਾ ਝਬਾਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸ. ਸਰਮੁਖ ਸਿੰਘ ਝਬਾਲ ਦਾ ਨਗਰ ਵੀ ਹੈ, ਵਿਖੇ ਸ਼੍ਰੋਮਣੀ ਅਕਾਲੀ ਦਲ 20 ਜੁਲਾਈ ਨੂੰ ਜ਼ਿਮਨੀ ਚੋਣ ਦੇ ਆਗ਼ਾਜ਼ ਲਈ ਰੈਲੀ ਦੇ ਰੂਪ ਵਿਚ ਇਕ ਵੱਡਾ ਰਾਜਨੀਤਕ ਧਮਾਕਾ ਕਰੇਗਾ। ਇਸ ਰੈਲੀ ਵਿਚ ਤਰਨ ਤਾਰਨ ਹਲਕੇ ਅੰਦਰ ਰਾਜਨੀਤਕ ਤੌਰ ‘ਤੇ ਇਕ ਸ਼ਕਤੀਸ਼ਾਲੀ ਹੋਂਦ ਰੱਖਣ ਵਾਲਾ “ਅਜ਼ਾਦ ਗਰੁੱਪ” ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਵੇਗਾ। ਆਜ਼ਦ ਗਰੁਪ ਨੇ ਪਿਛਲੇ ਦਿਨੀ ਮੀਟਿੰਗ ਕਰਕੇ ਅਪਣਾ ਆਗੂ ਇਕ ਸੋਸ਼ਲ ਵਰਕਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਚੁਣ ਲਿਆ ਹੈ। ਇਸ ਗਰੁਪ ਕੋਲ 104 ਪੰਚਾਇਤਾਂ ‘ਚੋਂ 43 ਮੌਜੂਦਾ ਸਰਪੰਚ ਤੇ ਬਾਕੀ ਸਾਬਕਾ ਸਰਪੰਚ ਤੇ ਨਗਰ ਕੌਂਸਲ ਤਰਨ ਤਾਰਨ ਦੇ 25 ਕੌਂਸਲਰਾਂ ਵਿਚੋਂ 8 ਮੌਜੂਦਾ ਕੌਂਸਲਰ ਤੇ ਬਾਕੀ 17 ਵਾਰਡਾਂ ਤੋਂ ਵੀ ਚੋਣ ਲੜਣ ਵਾਲੇ ਉਮੀਦਵਾਰ ਤੇ ਇਸ ਗਰੁਪ ਦੇ ਸਾਰੇ ਹਜ਼ਾਰਾਂ ਸਮਰਥਕ ਰੈਲੀ ਵਿਚ ਸ਼ਾਮਲ ਹੋ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰਨਗੇ। ਇਹ ਰੈਲੀ ਹੀ ਸਪੱਸ਼ਟ ਕਰੇਗੀ ਕਿ ਤਰਨਤਾਰਨ ਜ਼ਿਮਨੀ ਚੋਣ ਵਿਚ ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾ।