ਬੁੱਢੇ ਨਾਲੇ ਕਿਨਾਰੇ ਸੜਕ ਅਤੇ ਦੀਵਾਰ ਬਣਾਉਣ ਦੇ ਪ੍ਰਾਜੈਕਟ ’ਤੇ NGT ਨੇ ਲਾਈ ਰੋਕ

0
08_07_2022-ludhiana_news_22872835

ਲੁਧਿਆਣਾ 12 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਬੁੱਢੇ ਨਾਲੇ ਦੇ ਕਿਨਾਰੇ ਸੜਕ ਅਤੇ ਦੀਵਾਰ ਬਣਾਉਣ ਦੇ ਪ੍ਰਾਜੈਕਟ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਮਾਮਲੇ ’ਚ ਪਬਲਿਕ ਐਕਸ਼ਨ ਕਮੇਟੀ ਦੀ ਸ਼ਿਕਾਇਤ ਦੇ ਆਧਾਰ ’ਤੇ ਡਰੇਨੇਜ ਵਿਭਾਗ ਦੇ ਐਕਸੀਅਨ, ਐੱਸ. ਈ. ਅਤੇ ਪ੍ਰਿੰਸੀਪਲ ਸਕੱਤਰ ਵਲੋਂ ਨਗਰ ਨਿਗਮ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਨਗਰ ਨਿਗਮ ਵਲੋਂ ਮੇਨਟੀਨੈਂਸ ਲਈ ਸੌਂਪੇ ਗਏ ਬੁੱਢੇ ਨਾਲੇ ਦੇ ਕਿਨਾਰੇ ਮਨਜ਼ੂਰੀ ਤੋਂ ਬਿਨਾਂ ਸੜਕ ਅਤੇ ਦੀਵਾਰ ਬਣਾਉਣ ਤੋਂ ਇਲਾਵਾ ਪੁਲੀਆਂ ਦੇ ਨਿਰਮਾਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।

ਇਸ ਦਾ ਡਿਜ਼ਾਈਨ ਪਾਸ ਨਾ ਕਰਵਾਉਣ ਦੀ ਵਜ੍ਹਾ ਨਾਲ ਬੁੱਢੇ ਨਾਲੇ ਦੀ ਚੌੜਾਈ 58 ਤੋਂ ਘੱਟ ਹੋ ਕੇ 35 ਫੁੱਟ ਰਹਿਣ ਕਾਰਨ ਭਾਰੀ ਬਾਰਿਸ਼ ਦੇ ਮੌਸਮ ’ਚ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਸਕਦੀ ਹੈ, ਜਿਸ ਦੇ ਮੱਦੇਨਜ਼ਰ ਐੱਨ. ਜੀ. ਟੀ. ਵਲੋਂ ਮਾਮਲੇ ’ਤੇ ਫੈਸਲਾ ਹੋਣ ਤੱਕ ਪ੍ਰਾਜੈਕਟ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।

ਡੀ. ਸੀ. ਦੀ ਅਗਵਾਈ ਵਾਲੀ ਕਮੇਟੀ ਤੋਂ ਮੰਗੀ ਗਈ ਰਿਪੋਰਟ

ਇਸ ਮਾਮਲੇ ’ਚ ਐੱਨ. ਜੀ. ਟੀ. ਵਲੋਂ ਡੀ. ਸੀ. ਦੀ ਅਗਵਾਈ ਵਾਲੀ ਕਮੇਟੀ ਤੋਂ 2 ਮਹੀਨਿਆਂ ਅੰਦਰ ਰਿਪੋਰਟ ਮੰਗੀ ਗਈ ਹੈ, ਜਿਸ ਵਿਚ ਵਾਤਾਵਰਣ ਸੰਭਾਲ, ਡਰੇਨੇਜ ਵਿਭਾਗ ਦੇ ਨਾਲ ਪੀ. ਪੀ. ਸੀ. ਬੀ. ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਨੂੰ ਬੁੱਢੇ ਨਾਲੇ ਦੇ ਕਿਨਾਰੇ ਹੋਏ ਕਬਜ਼ਿਆਂ ਦੇ ਮੁੱਦੇ ’ਤੇ ਰਿਆਲਟੀ ਚੈੱਕ ਕਰਨ ਦੇ ਲਈ ਸਾਈਟ ਵਿਜ਼ਿਟ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਦੀ ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਜਾਵੇਗਾ।

Leave a Reply

Your email address will not be published. Required fields are marked *